Welcome to Barapind.com

 
   
ਬੜਾ ਪਿੰਡ ਕੰਨਿਆ ਸਕੂਲ ਦੇ ਕਾਮਰਸ ਅਤੇ ਸਾਇੰਸ ਗਰੁੱਪਾਂ ਦਾ ਨਤੀਜਾ 100% ਰਿਹਾ
Posted on : 5/21/2015   | Area: BaraPind

           ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਮਾਰਚ 2015 ਦੇ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਬੜਾ ਪਿੰਡ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦੇ ਸਾਇੰਸ ਅਤੇ ਕਾਮਰਸ ਗਰੁੱਪਾਂ ਦੇ ਨਤੀਜੇ 100% ਰਹੇ।  ਸਕੂਲ ਦੇ ਪ੍ਰਿੰਸੀਪਲ ਕਮਲਜੀਤ ਤਾਹੀਮ ਨੇ ਦੱਸਿਆ ਕਿ ਕਾਮਰਸ ਗਰੁੱੱਪ ਦੇ 54 ਬੱਚਿਆਂ ਵਿਚੋਂ 51 ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। 14 ਬੱਚਿਆਂ ਦੇ 80% ਤੋਂ ਜਿਆਦਾ ਨੰਬਰ ਆਏ ਹਨ। ਅਜੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਨੇ 450 ਅੰਕਾਂ ਵਿਚੋਂ 432 ਅੰਕ (96%) ਲੈ ਕੇ ਪੰਜਾਬ ਦੀ ਮੈਰਿਟ ਸੂਚੀ ਵਿੱਚ 18ਵਾਂ ਅਤੇ ਜਿਲੇ ਵਿੱਚ ਪੇਂਡੂ ਸਕੂਲਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਿਮਰਨਜੀਤ ਕੌਰ ਪੁੱਤਰੀ ਰਵਿੰਦਰ ਸਿੰਘ ਨੇ 388 ਅੰਕ ਲਏ ਅਤੇ ਅਵਿਨਾਸ਼ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 382 ਅੰਕ ਲੈ ਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
           ਇਸੇ ਤਰ੍ਹਾਂ ਸਾਇੰਸ ਗਰੁੱਪ ਦਾ ਨਤੀਜਾ ਵੀ 100% ਰਿਹਾ। 45 ਬੱਚਿਆਂ ਵਿਚੋਂ 41 ਬੱਚਿਆਂ ਨੇ ਪਹਿਲੇ ਦਰਜੇ ਵਿੱਚ ਅਤੇ 4 ਬੱਚਿਆਂ ਨੇ 80% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ। ਰਾਹੁਲ ਕੁਮਾਰ ਪਾਂਡੇ ਪੁੱਤਰ ਹਰੀ ਸੰਕਰ ਪਾਂਡੇ ਨੇ 450 ਅੰਕਾਂ ਵਿਚੋਂ 412 ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ, ਰਾਜਦੀਪ ਕੌਰ ਵਿਰਕ ਪੁੱਤਰੀ ਪਰਵਿੰਦਰ ਸਿੰਘ ਨੇ 402 ਅੰਕ ਲੈ ਕੇ ਦੂਜਾ ਸਥਾਨ ਅਤੇ ਕਿਰਨਦੀਪ ਕੌਰ ਪੁੱਤਰੀ ਜਸਪਾਲ ਸਿੰਘ ਨੇ 363 ਅੰਕ ਲੈ ਕੇ ਜੀਤਾ ਸਥਾਨ ਪ੍ਰਾਪਤ ਕੀਤਾ। ਯਾਦ ਰਹੇ ਕਿ ਇਸੇ ਸਕੂਲ ਦੀ ਵਿਦਾਰਥਣ ਹੀਨਾ ਅਰੋੜਾ ਨੇ 93% ਅੰਕ ਲੈ ਕੇ ਮੈਰਿਟ ਸੂਚੀ ੁਵਿੱਚ ਨਾਮ ਦਰਜ ਕਰਵਾਇਆ ਸੀ। ਇਸ ਮੌਕੇ ਸ੍ਰੀ ਹਰੀ ਓਮ, ਵਿਸ਼ਵਿੰਦਰ ਦੱਤ, ਰਿਚਾ ਬਾਵਾ, ਗੁਰਦੀਪ ਕੁਮਾਰ, ਨੀਰਜ ਕੁਮਾਰ, ਮੀਨਾਕਸ਼ੀ ਕਾਲੀਆ, ਮੋਨਿਕਾ ਰਾਣੀ, ਕਮਲਜੀਤ, ਰਜਨੀਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਨੇ ਬੱਚਿਆਂ ਦੀ ਇਸ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ ਅਤੇ ਪ੍ਰਸੰਸਾ ਕੀਤੀ।

1...
 
Baljit Singh Sahota
   
© Copyright Barapind Printing Press