ਬੜਾ ਪਿੰਡ ਦੀਆਂ ਜ਼ਰੂਰਤਾਂ

ਬੜਾ ਪਿੰਡ ਇਲਾਕੇ ਦਾ ਅਗਾਂਹਵਧੂ ਪਿੰਡ ਹੈ, ਕੋਈ ਸ਼ੱਕ ਨਹੀਂ ਹੈ। ਫਿਰ ਵੀ ਬਹੁਤ ਸਾਰੀਆਂ ਜ਼ਰੂਰਤਾਂ ਹਨ ਜੋ ਪੂਰੀਆਂ ਹੋਣੀਆਂ ਚਾਹੀਦੀਆਂ ਹਨ।

ਬੜਾ ਪਿੰਡ ਕਲੋਨੀ ਜੋ ਕਿ ਨਹਿਰ ਦੇ ਕੋਲ ਹੈ ਵਿਖੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੈ, ਹੱਲ ਹੋਣੀ ਚਾਹੀਦੀ ਹੈ।

ਗ੍ਰਾਮ ਪੰਚਾਇਤ ਨੂੰ ਚਾਹੀਦਾ ਹੈ ਕਿ ਉਹ ਸਮਸ਼ਾਨਘਾਟ ਤੇ ਇੱਕ ਰਜਿਸਟਰ ਲਗਾਵੇ, ਜਿਸ ਤੇ ਹਰ ਮ੍ਰਿਤਕ ਦਾ ਵੇਰਵਾ ਦਰਜ ਹੋਵੇ, ਜਿਸ ਦਾ ਅੰਤਿਮ ਸੰਸਕਾਰ ਬੜਾ ਪਿੰਡ ਦੇ ਸਮਸ਼ਾਨਘਾਟ ਵਿਖੇ ਕੀਤਾ ਜਾਂਦਾ ਹੈ।

ਫਿਰਨੀ ਤੇ ਪਏ ਢੇਰਾਂ ਨੂੰ ਹਟਾਉਣਾ ਚਾਹੀਦਾ ਹੈ। ਜਦੋਂ ਕੋਈ ਬਾਹਰੋਂ ਆਉਂਦਾ ਹੈ ਤਾਂ ਪਿੰਡ ਦੀ ਦਿੱਖ ਨੂੰ  ਬਹੁਤ ਢਾਹ ਲੱਗਦੀ ਹੈ। ਫਿਰਨੀ ਤੇ ਸੜਕ ਦੇ ਦੋਵੇਂ ਪਾਸੀਂ ਇੰਟਰਲਾਕ ਟਾਇਲਾਂ ਲੱਗਣੀਆਂ ਚਾਹੀਦੀਆਂ ਹਨ।

ਪੱਦੀ ਦਰਵਾਜ਼ੇ ਵਾਲੇ ਜੰਝਘਰ ਨੂੰ ਪੱਤੀ ਲਾਲੂ ਕੀ-ਪੱਤੀ ਮਾਣੇ ਕੀ ਦੇ ਕੰਮਿਊਨਿਟੀ ਹਾਲ ਵਾਂਗ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਸ ਪਾਸੇ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਮੈਰਿਜ ਪੈਲਸਾਂ ਦੀ ਵਜਾਏ ਇੱਥੇ ਹੋ ਸਕਣ।

ਪਿੰਡ ਵਿੱਚ ਮੁੱਖ ਚੌਂਕਾਂ ਵਿੱਚ ਸੀ.ਸੀ.ਟੀ. ਵੀ. ਕੈਮਰੇ ਲੱਗਣੇ ਚਾਹੀਦੇ ਹਨ। ਸੰਸਾਰ ਵਿੱਚ ਕਿਤੇ ਵੀ ਬੈਠਾ ਵਿਆਕਤੀ ਆਪਣੇ ਪਿੰਡ ਨੂੰ, ਆਪਣੇ ਮੁਹੱਲੇ ਨੂੰ ਲਾਈਵ ਦੇਖ ਸਕੇ। ਇਸ ਨਾਲ ਪਿੰਡ ਵਿੱਚ ਹੋਣ ਵਾਲੀਆਂ ਗੈਰ ਸਮਾਜਿਕ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇਗੀ।

ਪਿੰਡ ਦਾ ਕੂੜਾ (ਵੇਸਟ) ਚੁੱਕਣ ਅਤੇ ਨਜਿੱਠਣ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ।

ਬੜਾ ਪਿੰਡ ਤੋਂ ਅੱਟਾ ਨੂੰ ਜਾਂਦੀ ਪੱਕੀ ਸੜਕ ਤੇ ਨਹਿਰ ਉੱਤੇ ਪੁਲ ਬਣਵਾਉਣਾ ਜ਼ਰੂਰੀ ਹੈ। ਪੁਲ ਤੋਂ ਬਿਨਾਂ ਪੱਕੀ ਸੜਕ ਦਾ ਲਾਭ ਨਹੀਂ ਲਿਆ ਜਾ ਰਿਹਾ।

ਪਿੰਡ ਵਿੱਚ ਪੋਸਟ ਗ੍ਰੈਜੂਏਸ਼ਨ ਤੱਕ ਸਰਕਾਰੀ ਕਾਲਜ਼ ਹੋਣਾ ਚਾਹੀਦਾ ਹੈ।

— ਬੜਾ ਪਿੰਡ ਦੇ ਸਰਕਾਰੀ ਹਸਪਤਾਲ ਤੋਂ ਬਹੁਤੇ ਇਲਾਕਾ ਨਿਵਾਸੀ ਸੰਤੁਸ਼ਟ ਨਹੀਂ ਹਨ। ਪਿੰਡ ਵਿੱਚ ਕੋਈ ਸੱਜਣ ਡਾਕਟਰ ਨਿੱਜੀ ਹਸਪਤਾਲ ਪਾ ਲਵੇ ਤਾਂ ਚੰਗਾ ਹੋਵੇਗਾ। ਵੈਸੇ ਬੜਾ ਪਿੰਡ ਵਿੱਚ ਪਹਿਲਾਂ ਤੋਂ ਹੀ ਹੱਡੀਆਂ ਦਾ ਕਲੀਨਿਕ ਅਤੇ ਫੀਜੀਓਥਰੈਪੀ ਕਲੀਨਿਕ ਮੌਜ਼ੂਦ ਹਨ।

ਇਸ ਪੇਜ  ਵਿੱਚ ਲਿਖੀਆਂ ਲੋੜਾਂ ਪੂਰੀਆਂ ਹੋਣ ਉਪਰੰਤ ਹਟਾ ਦਿੱਤੀਆਂ ਜਾਣਗੀਆਂ ਅਤੇ ਨਵੀਆਂ ਜ਼ਰੂਰਤਾ ਇੱਥੇ ਰੱਖੀਆਂ ਜਾਣਗੀਆਂ। ਇਸ ਪੇਜ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ। ਜੇਕਰ ਹੋਰ ਜ਼ਰੂਰਤ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ, ਇਸ ਪੇਜ਼ ਤੇ ਪਾਵਾਂਗੇ ਤਾਂ ਕਿ ਸਾਨੂੰ ਇਨ੍ਹਾਂ ਦਾ ਅਹਿਸਾਸ ਹੁੰਦਾ ਰਹੇ । ਧੰਨਵਾਦ।