ਬਲਦੇਵ ਸਿੰਘ ਖਹਿਰਾ ਨੇ ਬੜਾ ਪਿੰਡ ਹਸਪਤਾਲ ਨੂੰ ਪੀਪੀਈ ਕਿੱਟਾਂ ਦਿੱਤੀਆਂ

ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਮੈਡੀਕਲ ਸਟਾਫ਼ ਦੇ ਕੋਲ ਢੁਕਵੇਂ ਪ੍ਰਬੰਧ ਹੋਣੇ ਬਹੁਤ ਲਾਜ਼ਮੀ ਹਨ। ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਐਮਐਲਏ ਬਲਦੇਵ ਸਿੰਘ ਖਹਿਰਾ ਵਲੋਂ ਸਿਹਤ ਵਿਭਾਗ ਵਲੋਂ ਕੀਤੇ ਕੋਵਿਡ 19 ਦੀ ਰੋਕਥਾਮ ਲਈ ਕੰਮਾ ਦੇ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਕੀਤਾ| ਉਨਾਂ ਨੇ ਕਰੋਨਾ ਦੇ ਨਾਲ ਮੁਕਾਬਲਾ ਕਰਨ ਲਈ ਸਟਾਫ ਨੂੰ ਪਰਸਨਲ ਪਰੋਟੇਕਟਿਵ ਕਿੱਟਾਂ, ਮਾਸਕ, ਮੈਡਿਸਿਨ ਅਤੇ ਹੋਰ ਜ਼ਰੂਰੀ ਸਮਾਨ ਦਿਤਾ।

ਡਾ. ਜੋਤੀ ਫੋਕੇਲਾ ਅਤੇ ਸਟਾਫ ਬਲਦੇਵ ਸਿੰਘ ਖਹਿਰਾ ਵਿਧਾਇਕ ਹਲਕਾ ਫਿਲੌਰ ਦਾ ਸਵਾਗਤ ਕਰਦੇ ਹੋਏ।

ਇਸ ਮੌਕੇ ਤੇ ਉਨਾਂ ਨੇ ਵਿਸ਼ੇਸ਼ ਤੋਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦੇ ਵਿਰਕ ਪਿੰਡ ਵਿੱਚ ਕੀਤੇ ਯਤਨਾਂ ਦੀ ਤਾਰੀਫ ਕੀਤੀ ਜਿਨਾ ਸਦਕਾ ਕੋਵਿਡ 19 ਨੂੰ ਫੈਲਣ ਤੋ ਰੋਕਿਆ ਜਾ ਸਕਿਆ ਤੇ ਅੱਜ ਇਹ ਪਿੰਡ ਕਰੋਨਾ ਮੁਕਤ ਹੋ ਚੁਕਾ ਹੈਂ| ਉਨਾਂ ਕਿਹਾ ਕਿ ਡਾ. ਜੋਤੀ ਫੋਕੇਲਾ ਅਤੇ ਉਨਾਂ ਦੀ ਟੀਮ ਨੇ ਵਿਰਕ ਪਿੰਡ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਸੰਪਰਕਾ ਦੀ ਟਰੇਸਿੰਗ, ਟੈਸਟਿੰਗ, ਘਰ-ਘਰ ਸਰਵੇ ਵਰਗੇ ਕਦਮ ਚੁਕੇ ਜਿਨਾ ਸਦਕਾ ਇਸ ਪਿੰਡ ਵਿੱਚ ਸਾਰੇ ਕੇਸ ਹੁਣ ਠੀਕ ਹੋ ਕੇ ਘਰ ਵਾਪਸ ਪਰਤ ਆਏ ਹਨ । ਡਾ ਜੋਤੀ ਫੋਕੇਲਾਂ ਨੇ ਸਨਮਾਨ ਦੇ ਲਈ ਧਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਆਪਣੀ ਸਫਾਈ ਤਰਫ਼ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬਿਨਾ ਜ਼ਰੂਰਤ ਘਰ ਤੋ ਬਾਹਰ ਨਹੀਂ ਨਿਕਲਣਾ ਚਾਹੀਦਾ|

ਬਲਦੇਵ ਸਿੰਘ ਖਹਿਰਾ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ।

ਵਿਰਕ ਵਿੱਚ ਵਿਸ਼ੇਸ਼ ਤੋਰ ਤੇ ਯੋਗਦਾਨ ਦੇਣ ਲਈ ਮੇਡਿਕਲ ਅਫਸਰ ਡਾ ਮੋਹਿਤ ਚੰਦਰ, ਡਾ ਮਮਤਾ ਗੌਤਮ, ਕੰਮ ਏਨਮ ਸ਼ਸ਼ੀ ਬਾਲਾ ਅਤੇ ਆਸ਼ਾ ਵਰਕਰਸ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ| ਡੈਂਟਲ ਮੈਡੀਕਲ ਅਫਸਰ ਡਾ: ਅਵਿਨਾਸ਼ ਮੰਗੋਤਰਾ ਨੇ ਐਮਐਲਏ ਫਿਲੌਰ ਦੇ ਸਹਿਯੋਗ ਲਈ ਧੰਨਵਾਦ ਕੀਤਾ।

ਸਰਪੰਚ ਸੰਦੀਪ ਸਿੰਘ ਗਿੱਲ, ਜਸਬੀਰ ਸਿੰਘ, ਦਵਿੰਦਰ ਸੂਦ, ਸਾਬਕਾ ਸਰਪੰਚ ਜੀਵਨ ਲਾਲ, ਪੰਚ ਰਾਮ ਗੋਪਾਲ ਪ੍ਰਭਾਕਰ, ਨੰਬਰਦਾਰ ਜੋਗਿੰਦਰ ਸਿੰਘ ਵਲੋਂ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਨੂੰ ਹਰ ਤਰਾਂ ਦੀ ਮਦਦ ਦਾ ਭਰੋਸਾ ਦਿਤਾ|

ਬਲਦੇਵ ਸਿੰਘ ਖਹਿਰਾ ਵਿਧਾਇਕ ਡਾ. ਜੋਤੀ ਫੋਕੇਲਾ ਦਾ ਸਨਮਾਨ ਕਰਦੇ ਹੋਏ।

ਇਸ ਮੌਕੇ ਤੇ ਆਯਰੁਵੈਦਿਕ ਮੇਡਿਕਲ ਅਫਸਰ ਡਾ ਤਨੂੰ ਬਾਬਰੇ, ਡਾ ਬਲਜਿੰਦਰ ਸਿੰਘ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਸਤਨਾਮ, ਹੈਲਥ ਸੁਪਰਵਾਈਜ਼ਰ ਅਵਤਾਰ ਚੰਦ, ਲੈਬੋਰੇਟਰੀ ਟੇਕਨੀਕੀਸ਼ਨ ਰਮਨ ਕੁਮਾਰ, ਏਕ੍ਸਰੇ ਟੇਕਨੀਕੀਸ਼ਨ ਟੇਕ ਚੰਦ, ਏਨਮ ਸੁਨੀਤਾ ਅਤੇ ਸਮੁੱਚਾ ਸਟਾਫ ਮਾਜੂਦ ਸੀ|