ਬਾਬਾ ਭਾਗਦੀਨ ਸ਼ਾਹ ਜੀ ਕਾਦਰੀ ਦੀ 26ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ
ਬਾਬਾ ਭਾਗਦੀਨ ਸ਼ਾਹ ਜੀ ਕਾਦਰੀ ਦੀ 26ਵੀਂ ਬਰਸੀ ਪਿੰਡ ਬੜਾ ਅਤੇ ਆਸ-ਪਾਸ ਦੇ ਇਲਾਕੇ ਦੀ ਸੰਗਤ ਵੱਲੋਂ 3-4 ਜੁਲਾਈ 2025 (19-20 ਹਾੜ) ਨੂੰ ਸ਼ਰਧਾ ਭਾਵਨਾ, ਪਿਆਰ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ।
ਬਾਬਾ ਭਾਗਦੀਨ ਜੀ ਨੇ 2 ਜੁਲਾਈ 1999 (19 ਹਾੜ) ਨੂੰ ਮਨੁੱਖੀ ਜਾਮੇ ਨੂੰ ਅਲਵਿਦਾ ਕਿਹਾ ਸੀ। ਉਹ ਲਗਭਗ 35 ਸਾਲਾਂ ਤੱਕ ਪਿੰਡ ਬੜਾ ਵਿਖੇ ਰਹਿ ਕੇ ਰੂਹਾਨੀ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਦਾ ਜਨਮ ਪਿੰਡ ਮੱਲਾ (ਜ਼ਿਲ੍ਹਾ ਮੋਗਾ) ਵਿੱਚ ਹੋਇਆ ਸੀ। ਪਿੰਡ ਦੇ ਪਤਵੰਤੇ ਸੱਜਣਾਂ, ਵਿਸ਼ੇਸ਼ ਤੌਰ ‘ਤੇ ਸਾਧੂ ਰਾਮ ਨੰਬਰਦਾਰ ਆਦਿ ਨੇ ਉਨ੍ਹਾਂ ਨੂੰ ਗੱਦੀ ਨਸ਼ੀਨ ਮੰਨ ਕੇ ਦਰਬਾਰ ਬਾਬਾ ਮੋਹਕਮਦੀਨ ਸ਼ਾਹ ਜੀ ਕਾਦਰੀ, ਬੜਾ ਪਿੰਡ ਵਿਖੇ ਬਰਾਜਮਾਨ ਕੀਤਾ।
ਬਾਬਾ ਭਾਗਦੀਨ ਜੀ ਦੇ ਮੁਰਸ਼ਿਦ ਸਾਂਈ ਇਕਬਾਲ ਸ਼ਾਹ ਜੀ ਛੇਵੀਂ ਗੱਦੀ ਨਸ਼ੀਨ ਦਰਬਾਰ ਸਾਂਈ ਗੌਂਸਪਾਕ ਸਰਕਾਰ, ਇੰਦਗੜ ਝਿੜੀ, ਜਗਰਾਓਂ ਸਨ। ਉਨ੍ਹਾਂ ਦਾ ਪਹਿਲਾ ਨਾਮ “ਭਾਗ” ਸੀ। ਬੜਾ ਪਿੰਡ ਆ ਕੇ ਉਨ੍ਹਾਂ ਨੇ ਬਾਬਾ ਮੋਹਕਮਦੀਨ ਸ਼ਾਹ ਜੀ ਦਾ ਰੋਜ਼ਾ ਆਪਣੇ ਹੱਥੀਂ ਬਣਵਾਇਆ ਅਤੇ “ਲੱਖ ਦਾਤਾ ਦੇ ਦਰਬਾਰ” ਦੀ ਤਾਮੀਰ ਕਰਵਾਈ।
ਇਸ ਮਹਾਨ ਰੂਹ ਦੀ ਯਾਦ ‘ਚ ਰੱਖੀ ਜਾ ਰਹੀ ਇਹ ਬਰਸੀ ਸਮਾਗਮ ਸੰਗਤ ਲਈ ਆਤਮਕ ਸ਼ਾਂਤੀ, ਸੰਦੇਸ਼ ਅਤੇ ਚਰਨ-ਸ਼ਰਨ ਦਾ ਮੌਕਾ ਹੋਵੇਗਾ।