ਗੁਰੂ ਰਵਿਦਾਸ ਜੀ ਮਹਾਂਰਾਜ ਜੀ ਦਾ 497ਵਾਂ ਜੋਤੀ ਜੋਤ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ
ਬੜਾ ਪਿੰਡ (15 ਜੂਨ) — ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਜੀ ਦਾ 497ਵਾਂ ਜੋਤੀ ਜੋਤ ਦਿਵਸ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਬੜਾ ਪਿੰਡ ਵਿਖੇ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਮਨਾਇਆ ਗਿਆ।
ਸਵੇਰੇ 10 ਵਜੇ ਤੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਏ, ਜਿਨ੍ਹਾਂ ਵਿੱਚ ਪਿੰਡ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਗੁਰਬਾਣੀ ਦੇ ਸ੍ਰਵਣ ਰਾਹੀਂ ਅਤਮਕ ਆਨੰਦ ਪ੍ਰਾਪਤ ਕੀਤਾ।
ਇਸ ਪਵਿੱਤਰ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਸ੍ਰੀ ਚਰਨਜੀਤ ਸਿੰਘ ਚੰਨੀ ਜੀ ਸੰਗਤਾਂ ਦੇ ਦਰਸ਼ਨ ਕਰਨ ਪਹੁੰਚੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਵਿਕਾਸ ਸੰਬੰਧੀ ਮੰਗ ਪੱਤਰ ਉਨਾਂ ਨੂੰ ਸੌਂਪਿਆ ਗਿਆ।
ਇਸ ਮੌਕੇ ਚੰਨੀ ਸਾਹਿਬ ਨੂੰ ਪ੍ਰਬੰਧਕ ਕਮੇਟੀ ਵੱਲੋਂ ਇੱਕ ਯਾਦਗਾਰੀ ਚਿੰਨ ਵੀ ਸਨਮਾਨ ਸਵਰੂਪ ਭੇਂਟ ਕੀਤਾ ਗਿਆ। ਸਮਾਗਮ ਦੌਰਾਨ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੇ ਨਾਲ ਨਾਲ ਕਈ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ।
ਸਮੂਹ ਸੰਗਤਾਂ ਨੇ ਇਨਸਾਫ, ਸਮਾਨਤਾ ਅਤੇ ਭਾਈਚਾਰੇ ਦੇ ਪੈਗਾਮ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਸੰਕਲਪ ਲਿਆ।
497th Jyoti Jot Diwas of Sri Guru Ravidass Ji Maharaj Observed with Great Devotion at Bara Pind
Bara Pind (June 15) – The 497th Jyoti Jot Diwas of Sri Guru Ravidass Ji Maharaj was observed with deep devotion and reverence today at Sri Guru Ravidass Gurdwara Sahib, Bara Pind.
The spiritual program began at 10:00 AM with the recitation of Sri Sukhmani Sahib Ji, in which a large number of devotees from the village participated with great enthusiasm and spiritual fervor.
On this auspicious occasion, Member of Parliament from Jalandhar Lok Sabha constituency, Shri Charanjit Singh Channi, graced the gathering with his presence and paid respects to the sangat. The Gurdwara Management Committee presented a memorandum to him regarding the development needs of the village.
The committee also honored Shri Channi with a memento as a token of respect and remembrance. Members of the Gram Panchayat and other prominent personalities of the village were also present during the ceremony.
The entire congregation pledged to follow the teachings of Guru Ravidass Ji by promoting equality, justice, and brotherhood in society.