Guru Hargobind Ji’s Parkash Purab Celebrated with Devotion at Gurdwara Tahli Sahib, Bara Pind

ਗੁਰਦੁਆਰਾ ਟਾਹਲੀ ਸਾਹਿਬ ਵਿਖੇ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ

ਅੱਜ ਗੁਰਦੁਆਰਾ ਟਾਹਲੀ ਸਾਹਿਬ, ਮਸੰਦਪੁਰ ਰੋਡ ਬੜਾ ਪਿੰਡ ਵਿਖੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿਤ੍ਰ ਮੌਕੇ ‘ਤੇ ਸਵੇਰ ਦੇ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ।

ਸੰਗਤਾਂ ਦੀ ਸੇਵਾ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੇ ਨਾਲ ਨਾਲ ਚਾਹ ਅਤੇ ਪਕੌੜਿਆਂ ਦਾ ਵਿਸ਼ੇਸ਼ ਲੰਗਰ ਵੀ ਲਗਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਪੂਰੇ ਪ੍ਰੇਮ ਅਤੇ ਸ਼ਰਧਾ ਨਾਲ ਭਾਗ ਲਿਆ।

ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਭਾਈ ਸੰਗਤ ਰੂਪ ਵਿੱਚ ਹਾਜ਼ਰ ਹੋਏ ਤੇ ਗੁਰੂਘਰ ਦੀ ਸੇਵਾ ਵਿੱਚ ਯੋਗਦਾਨ ਪਾਇਆ।

ਮੁੱਖ ਸੇਵਾਦਾਰ ਚੂਹੜ ਸਿੰਘ ਭਲਵਾਨ, ਮੈਂਬਰ ਪੰਚਾਇਤ ਬੜਾ ਪਿੰਡ ਨੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਧਾਰਮਿਕ ਸਮਾਗਮਾਂ ਰਾਹੀਂ ਗੁਰੂ ਨਾਲ ਜੋੜ ਬਣਾਈ ਰੱਖਣ ਦਾ ਸੰਦੇਸ਼ ਦਿੱਤਾ।


Guru Hargobind Ji’s Parkash Purab Celebrated with Devotion at Gurdwara Tahli Sahib, Bara Pind

Today, the sacred Parkash Purab (birth anniversary) of Sahib Sri Guru Hargobind Ji was celebrated with great devotion and enthusiasm at Gurdwara Tahli Sahib, Masandpur Road, Bara Pind. On this auspicious occasion, the recitation of Sri Sukhmani Sahib was performed in the morning.

A refreshing chhabeel (sweetened cold water stall) was set up for the devotees. Additionally, a special langar of tea and pakoras was also served, which was warmly appreciated by the Sangat.

A large number of men and women participated with devotion and reverence, offering their presence in the service of the Guru’s house.