ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ
ਬੜਾ ਪਿੰਡ, 15 ਜੂਨ — ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 497ਵਾਂ ਜੋਤੀ ਜੋਤ ਦਿਵਸ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਬੜਾ ਪਿੰਡ ਵਿਖੇ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਮਨਾਇਆ ਗਿਆ।
ਸਵੇਰੇ 10 ਵਜੇ ਤੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਏ, ਜਿਨ੍ਹਾਂ ਵਿੱਚ ਪਿੰਡ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਿਸਾ ਲਿਆ। ਸੰਗਤਾਂ ਨੇ ਗੁਰਬਾਣੀ ਦੀ ਰਸਨਾ ਕਰਦੇ ਹੋਏ ਅਤਮਕ ਆਨੰਦ ਦੀ ਪ੍ਰਾਪਤੀ ਕੀਤੀ।
ਰਾਤ ਨੂੰ ਸਜਾਏ ਗਏ ਵਿਸ਼ੇਸ਼ ਦੀਵਾਨ ਵਿੱਚ ਗਿਆਨੀ ਗੁਰਦੀਪ ਸਿੰਘ ਉੜਾਪੜ ਵਾਲਿਆਂ ਦੇ ਢਾਡੀ ਜੱਥੇ ਨੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਪਿੰਡ ਦੀਆਂ ਸੰਗਤਾਂ ਅਤੇ ਆਲੇ ਦੁਆਲੇ ਤੋਂ ਆਈਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਦੀਵਾਨ ਦਾ ਲਾਹਾ ਲਿਆ।
ਪਿੰਡ ਦੇ ਅਨੇਕਾਂ ਪਤਵੰਤੇ ਸੱਜਣ ਵੀ ਸਮਾਗਮ ਵਿੱਚ ਸ਼ਾਮਲ ਹੋਏ। ਭਾਈ ਕੁਲਵੀਰ ਸਿੰਘ ਬੜਾ ਪਿੰਡ ਵੀ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਹਾਜ਼ਰ ਰਹੇ।
497th Jyoti Jot Divas of Sri Guru Ravidas Ji Maharaj Observed with Devotion at Bara Pind
Bara Pind, June 15 – The 497th Jyoti Jot Divas (Heavenly Departure Anniversary) of Sri Guru Ravidas Ji Maharaj was observed today with great devotion and humility at Sri Guru Ravidas Gurdwara Sahib, Bara Pind.
The day began at 10:00 AM with the recitation of Sri Sukhmani Sahib Ji, in which a large number of devotees from the village participated and attained spiritual bliss through the listening of Gurbani.
In the evening, a special congregation was held where the Dhadi Jatha led by Giani Gurdeep Singh from Udhapur enlightened the congregation with inspiring Sikh history through traditional ballads. A large number of devotees attended the program and immersed themselves in the spiritual ambiance.
Prominent personalities of the village were present on the occasion. Bhai Kulvir Singh of Bara Pind also marked his special presence at the event.