2nd Phase Ration Distribution at Bara Pind

ਅੱਜ ਬੜਾ ਪਿੰਡ ਵਿਖੇ ਦੂਜੇ ਗੇੜ ਵਿੱਚ ਗਰੀਬ ਅਤੇ ਲੋੜਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ। ਸਾਬਕਾ ਸਰਪੰਚ ਅਤੇ ਬੜਾ ਪਿੰਡ ਦੇ ਸਮੂਹ ਕਾਂਗਰਸ ਪਾਰਟੀ ਵਰਕਰਾਂ ਨੇ ਕਰੀਬ 500 ਪੈਕਿਟ ਸੁੱਕਾ ਰਾਸ਼ਨ ਵੰਡਿਆ।

ਇੱਕ ਕਿਲੋ ਕਾਲੇ ਛੋਲੇ, ਇੱਕ ਕਿੱਲੋ ਖੰਡ, ਇੱਕ ਕਿੱਲੋ ਚਾਵਲ, ਇੱਕ ਕਿੱਲੋ ਮਿਕਸ ਦਾਲ, ਅੱਧਾ ਕਿੱਲੋ ਬਨਾਸਪਤੀ ਘਿਓ ਅਤੇ ਪਾਈਆ ਚਾਹ ਪੱਤੀ

ਕਰੀਬ ਇੱਕ ਕਿਲੋ ਕਾਲੇ ਛੋਲੇ, ਇੱਕ ਕਿੱਲੋ ਖੰਡ, ਇੱਕ ਕਿੱਲੋ ਚਾਵਲ, ਇੱਕ ਕਿੱਲੋ ਮਿਕਸ ਦਾਲ, ਅੱਧਾ ਕਿੱਲੋ ਬਨਾਸਪਤੀ ਘਿਓ ਅਤੇ ਪਾਈਆ ਚਾਹ ਪੱਤੀ ਦੇ ਰਾਸ਼ਨ ਦੇ ਪੰਜ ਸੌ ਪੈਕਿਟ ਬਣਾਏ ਗਏ। ਇਸ ਮੌਕੇ ਸਰਵਣ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਨਵਦੀਪ ਸਿੰਘ ਬਲਾਕ ਸੰਮਤੀ ਮੈਂਬਰ, ਸੁਖਦੇਵ ਰਾਮ ਪੰਚ, ਹਰਵਿੰਦਰ ਸਿੰਘ ਬਿੱਟਾ, ਛਿੰਦਰਪਾਲ ਘਿਰਲਾ ਅਤੇ ਕੁਝ ਹੋਰ ਵਰਕਰ ਹਾਜ਼ਿਰ ਸਨ।

One Comment on “2nd Phase Ration Distribution at Bara Pind”

  1. ਮੇਰਾ ਸੁਝਾਅ ਹੈ ਕਿ ਸੁੱਕਾ ਰਾਸ਼ਨ ਭਰਨ ਜਾਂ ਲੰਗਰ ਵਰਤਾਉਣ ਸਮੇਂ ਸੇਵਾਦਾਰ ਸਾਫ ਸੁਥਰੇ ਹੋਣ ਅਤੇ ਹੱਥ, ਮੂਂਹ ਅਤੇ ਸਿਰ ਨੂੰ ਢਕ ਕੇ ਰੱਖਣ, ਭਾਵੇਂ ਕਰੋਨਾਵਾਇਰਸ ਦਾ ਡਰ ਨਾ ਵੀ ਹੋਵੇ।

Comments are closed.