ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਫਸੇ ਲੋੜਮੰਦ ਪਰਿਵਾਰਾਂ ਨੂੰ ਐਨ. ਆਰ. ਆਈ. ਬੰਟੀ ਬਾਵਾ ਨੇ 1000-1000 ਰੁਪਏ ਮਾਲੀ ਮਦਦ ਵਜੋਂ ਭੇਜੇ ਹਨ। ਬੰਟੀ ਬਾਵਾ ਵੱਲੋਂ ਬੜਾ ਪਿੰਡ ਵਿੱਚ 28 ਪਰਿਵਾਰਾਂ ਨੂੰ ਇਹ ਮਦਦ ਦਿੱਤੀ ਗਈ ਹੈ। ਇਹ ਮਦਦ ਬਾਬਾ ਚਾਨਣ ਸ਼ਾਹ ਜੀ ਦੇ ਸੇਵਾਦਾਰ ਦੇ ਹੱਥੀਂ ਦਿੱਤੀ ਗਈ। ਇਹ ਜਾਣਕਾਰੀ ਮੁਰਲੀ ਨੇ ਦਿੱਤੀ।