ਸਮਾਜ ਸੇਵੀ ਸੰਸਥਾ ਵਲੋਂ ਆਸ਼ਾ ਵਰਕਰਸ ਨੂੰ ਮੁਫਤ ਰਾਸ਼ਨ ਵੰਡਿਆ

ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਆਸ਼ਾ ਵਰਕਰਸ ਵਲੋਂ ਕੋਵਿਡ 19 ਦੀ ਰੋਕਥਾਮ ਲਈ ਕੀਤੇ ਕੰਮ ਦੇ ਸਨਮਾਨ ਵਿੱਚ ਸਮਾਜ ਸੇਵੀ ਸੰਸਥਾ ਵਲੋਂ ਆਸ਼ਾ ਵੋਰਕਰ ਨੂੰ ਮੁਫਤ ਰਾਸ਼ਨ ਵੰਡਿਆ ਅਤੇ ਉਨਾ ਦੇ ਸਨਮਾਨ ਵਿੱਚ ਫੂਲਾ ਦੀ ਵਰਖਾ ਕੀਤੀ ਗਈ| ਇਹ ਉਪਰਾਲਾ ਸ਼੍ਰੀ ਦੇਸ਼ਮੇਸ਼ ਐਜੁਕੇਸ਼ਨ ਅਤੇ ਵੈਲਫੇਅਰ ਸੰਸਥਾ ਅੱਟੀ ਦੇ ਪ੍ਰਧਾਨ ਚਰਨਜੀਤ ਸਿੰਘ, ਮਾਸਟਰ ਨਿਰਮੋਲਿਕ ਸਿੰਘ ਅਤੇ ਸਾਬਕਾ ਸਰਪਚ ਦੋਸਾਂਝ ਕਲਾਂ ਹਰਜਿੰਦਰ ਕੁਮਾਰ ਵਲੋਂ ਸਾਂਝੇ ਤੋਰ ਤੇ ਕੀਤਾ ਗਿਆ| ਚਰਨਜੀਤ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦਾ ਵਿਰਕ ਪਿੰਡ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਤੇ ਤੁਰੰਤ ਸੰਪਰਕ ਦੀ ਟਰੇਸਿੰਗ, ਟੈਸਟਿੰਗ ਅਤੇ ਹੋਰ ਉਪਾਵਾਂ ਦੁਆਰਾ ਇੱਕ ਪਰਿਵਾਰ ਤੋਂ ਬਾਹਰ ਨਾ ਫੈਲਣ ਤੋਂ ਰੋਕਣ ਲਈ ਕੀਤੇ ਯਤਨਾ ਦਾ ਧੰਨਵਾਦ ਕੀਤਾ। ਜਿਸ ਕਾਰਨ ਇਹ ਪਿੰਡ ਹੁਣ ਕਰੋਨਾ ਮੁਕਤ ਹੋ ਚੁਕਾ ਹੈਂ। ਮਾਸਟਰ ਨਿਰਮੋਲਿਕ ਸਿੰਘ ਅਤੇ ਸਾਬਕਾ ਸਰਪਚ ਦੋਸਾਂਝ ਕਲਾਂ ਹਰਜਿੰਦਰ ਕੁਮਾਰ ਵਲੋਂ ਆਸ਼ਾ ਵਰਕਰਸ ਅਤੇ ਸਫਾਈ ਕਰਮਚਾਰੀਆਂ ਨੂੰ ਰਾਸ਼ਨ ਵੰਡਦੇ ਕਿਹਾ ਕਿ ਕੋਵਿਡ 19 ਦੀ ਰੋਕਥਾਮ ਲਈ ਆਸ਼ਾ ਵਰਕਰਸ ਵਲੋਂ ਕੀਤੇ ਕੰਮ ਦੇ ਮੁਕਾਬਲੇ ਇਹ ਉਨਾ ਵਲੋਂ ਛੋਟਾ ਜਿਹਾ ਉਪਰਾਲਾ ਹੈ| | ਡੈਂਟਲ ਮੈਡੀਕਲ ਅਫਸਰ ਡਾ: ਅਵਿਨਾਸ਼ ਮੰਗੋਤਰਾ ਨੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਆਯਰੁਵੈਦਿਕ ਮੇਡਿਕਲ ਅਫਸਰ ਡਾ ਤਨੂੰ ਬਾਬਰੇ, ਡਾ ਬਲਜਿੰਦਰ ਸਿੰਘ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਸਤਨਾਮ, ਐਲਐਚਵੀ ਹਰਦੀਪ ਕੌਰ, ਏਨਮ ਸੁਨੀਤਾ ਮਾਜੂਦ ਸਨ|