ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)

ਬੜਾ ਪਿੰਡ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋ ਪਹਿਲਾਂ ਹਾਈ ਸਕੂਲ ਸੀ 1935 ਵਿੱਚ ਸਥਾਪਿਤ ਕੀਤਾ ਗਿਆ।ਇਸ ਸਕਲ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਲੜਕੇ ਵਿਦਿੱਆਰਥੀ ਪੜ੍ਹਦੇ ਹਨ। ਸਕੂਲ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਕੂਲ ਦਾ ਸਬੰਧ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨਾਲ ਹੈ। ਇਹ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਚਲਾਇਆ ਜਾਂਦਾ ਹੈ ਅਤੇ ਸਿੱਖਿਆ ਬਲਾਕ ਗੁਰਾਇਆਂ-2 ਅਧੀਨ ਆਉਂਦਾ ਹੈ।

ਇਸ ਸਕੂਲ ਨੂੰ ਚਲਾਉਣ ਲਈ ਸਕੂਲ ਮੈਨੇਜਮੈਂਟ ਕਮੇਟੀ ਹੈ, ਜਿਸ ਦੇ ਛੇ ਮਰਦ ਅਤੇ ਸੱਤ ਔਰਤਾਂ ਮੈਂਬਰ ਹਨ।

ਸਕੂਲ ਦੀ ਆਪਣੀ ਇਮਾਰਤ ਹੈ। ਸਕੂਲ 5605 ਵਰਗ ਗਜ ਵਿੱਚ ਬਣਿਆ ਹੋਇਆ ਹੈ, ਜਿਸ ਵਿੱਚੋਂ 2755 ਵਰਜ ਗਜ ਛੱਤਿਆ ਹੋਇਆ ਹੈ। ਸਕੂਲ ਦੇ ਨੇੜੇ ਹੀ ਸਥਿੱਤ ਸ਼ਹੀਦ ਭਗਤ ਸਿੰਘ ਸਟੇਡੀਅਮ ਦੀ ਗ੍ਰਾਉਂਡ ਵਿੱਚ ਸਕੂਲ ਦੇ ਬੱਚਿਆਂ ਨੂੰ ਖੇਡਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ। ਸਕੂਲ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਉੁਪਲਬਦ ਹੈ। ਸਕੂਲ ਵਿੱਚ ਫਾਇਰ ਸੈਫਟੀ ਉਪਕਰਨ ਵੀ ਉਪਲਬਦ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੜਾ ਪਿੰਡ (ਜਲੰਧਰ) ਸੈਸ਼ਨ 2020-21 ਲਈ ਦਾਖਲਾ ਸ਼ੂਰੂ ਘਰ ਬੈਠਿਆਂ ਹੀ ਆਨ-ਲਾਈਨ ਦਾਖਲੇ ਲਈ ਰਜਿਸਟਰ ਕਰੋ। ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਆਪਣੀ ਡਿਟੇਲ ਭਰੋ ਅਤੇ ਸਬਮਿਟ ਬਟਨ ਤੇ ਕਲਿੱਕ ਕਰੋ।

https://docs.google.com/forms/d/1MzITkY4TTmTTk3WbnEC-wvz7RGxp-cbFWaIW3GUGrMU/edit

ਸਕੂਲ ਸਟਾਫ :