ਬੜਾ ਪਿੰਡ ਪੰਚਾਇਤ ਨੇ ਕੋਵਿਡ 19 ਦੀ ਰੋਕਥਾਮ ਲਈ ਸਿਹਤ ਅਤੇ ਪੁਲਿਸ ਟੀਮ ਦਾ ਸਨਮਾਨ ਕੀਤਾ

ਬੜਾ ਪਿੰਡ ਦੀ ਪੰਚਾਇਤ ਨੇ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਦੀ ਸਿਹਤ ਟੀਮ ਅਤੇ ਧੁਲੇਤਾ ਚੌਂਕੀ ਦੇ ਪੁਲਿਸ ਅਧਿਕਾਰੀਆਂ ਨੂੰ, ਬੜਾ ਪਿੰਡ ਸਿਹਤ ਬਲਾਕ ਨੂੰ ਕ੍ਰੋਨਾ ਮੁਕਤ ਬਣਾਉਣ ਦੇ ਸਫਲ ਯਤਨਾਂ ਲਈ ਸਨਮਾਨਿਤ ਕੀਤਾ।

ਸਰਪੰਚ ਸੰਦੀਪ ਸਿੰਘ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਦੇ ਇਂਚਾਰਜ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾ ਦਾ ਸਨਮਾਨ ਕਰਦੇ ਹੋਏ।

ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦਾ ਵਿਰਕ ਪਿੰਡ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਤੇ ਤੁਰੰਤ ਸੰਪਰਕ ਦੀ ਟਰੇਸਿੰਗ, ਟੈਸਟਿੰਗ ਅਤੇ ਹੋਰ ਉਪਾਵਾਂ ਦੁਆਰਾ ਇੱਕ ਪਰਿਵਾਰ ਤੋਂ ਬਾਹਰ ਫੈਲਣ ਨੂੰ ਰੋਕਣ ਲਈ ਕੀਤੇ ਯਤਨਾ ਦਾ ਧੰਨਵਾਦ ਕੀਤਾ। ਬੀਤੇ ਦਿਨੀ ਸਾਰੇ ਚਾਰੇ ਪਰਿਵਾਰ ਠੀਕ ਹੋ ਕੇ ਪਿੰਡ ਵਿਰਕ ਵਿੱਚ ਆਪਣੇ ਘਰਾਂ ਨੂੰ ਪਰਤ ਆਏ ਹਨ ਅਤੇ ਇਹ ਪਿੰਡ ਕਰੋਨਾ ਮੁਕਤ ਹੋ ਚੁੱਕਾ ਹੈ। ਬੜਾ ਪਿੰਡ ਦੇ ਸਰਪੰਚ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਕਾਮਯਾਬੀ ਡਾ ਜੋਤੀ ਫੋਕੇਲਾ ਦੀ ਅਗਵਾਈ ਹੇਠ ਪ੍ਰਾਪਤ ਹੋਈ ਹੈ।

ਰੂਰਲ ਮੈਡੀਕਲ ਅਫਸਰ ਡਾ ਮਮਤਾ ਗੌਤਮ, ਲੈਬ ਟੈਕਨੀਸ਼ੀਅਨ ਰਮਨ ਕੁਮਾਰ, ਲੈਬ ਟੈਕਨੀਸ਼ੀਅਨ ਰੋਬਟ ਮਸੀਅ, ਏਨਮ ਸੁਨੀਤਾ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਸਫ਼ਾਈ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ। ਗ੍ਰਾਮ ਪੰਚਾਇਤ ਦੁਆਰਾ ਸਿਹਤ ਸਟਾਫ ਲਈ ਮੁਫ਼ਤ ਮਾਸਕ ਅਤੇ ਸੈਨੀਟਾਈਜ਼ਰ ਦਿੱਤੇ ਗਏ।

ਸਰਪੰਚ ਸੰਦੀਪ ਸਿੰਘ ਧੁਲੇਤਾ ਚੌਂਕੀ ਇਂਚਾਰਜ ASI ਸੁਖਵਿੰਦਰ ਪਾਲ ਦਾ ਸਨਮਾਨ ਕਰਦੇ ਹੋਏ।

ਪਿੰਡ ਦੀ ਪੰਚਾਇਤ ਨੇ ਧੁਲੇਤਾ ਚੌਂਕੀ ਇੰਚਾਰਜ ਸਹਾਇਕ ਸਬ ਇਂਸਪੈਕਟਰ ਸੁਖਵਿੰਦਰ ਪਾਲ, ਸਹਾਇਕ ਸਬ ਇਂਸਪੈਕਟਰ ਦੇਸ ਰਾਜ, ਕਾਂਸਟੇਬਲ ਗੁਰਵਿੰਦਰ ਰਾਮ, ਕਾਂਸਟੇਬਲ ਜਸਵਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਹਰਵਿੰਦਰ ਕੌਰ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਲੋੜਮੰਦਾਂ ਲਈ ਸਮੇਂ ਸਿਰ ਖੜ੍ਹਣ ਲਈ ਪੂਰੀ ਧੁਲੇਤਾ ਪੁਲਿਸ ਟੀਮ ਦਾ ਧੰਨਵਾਦ ਵੀ ਕੀਤਾ।

ਡਾ ਜੋਤੀ ਫੋਕੇਲਾ ਸੀਨੀਅਰ ਮੈਡੀਕਲ ਅਫਸਰ ਅਤੇ ਧੁਲੇਤਾ ਚੌਂਕੀ ਇੰਚਾਰਜ ਸਹਾਇਕ ਸਬ ਇਂਸਪੈਕਟਰ ਸੁਖਵਿੰਦਰ ਪਾਲ ਨੇ ਸਭ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੁਆਰਾ ਸੁਝਾਏ ਗਏ ਸਿਹਤ ਸੰਬੰਧੀ ਜ਼ਰੂਰੀ ਨਿਯਮਾਂ ਦਾ ਪਾਲਣਾ ਕਰਨ ਲਈ ਪ੍ਰੇਰਿਆ।

ਇਸ ਮੌਕੇ ਸਰਪੰਚ ਸੰਦੀਪ ਸਿੰਘ, ਪੰਚ ਅਮਨਦੀਪ ਸਿੰਘ, ਪੰਚ ਸੁਨੀਤਾ ਕੌਰ, ਸਾਬਕਾ ਪੰਚ ਅਤੇ ਪੰਚ ਅਨੂੰ ਦੇ ਪਤੀ ਦਵਿੰਦਰ ਸੂਦ, ਪੰਚ ਸੀਮਾ ਰਾਣੀ ਦੇ ਪਤੀ ਹਰਦੀਪ ਕੁਮਾਰ ਜੱਸੀ, ਪੰਚ ਰਜੀਵ ਕੁਮਾਰ, ਨੰਬਰਦਾਰ ਜੁਗਿੰਦਰ ਸਿੰਘ ਤੋਂ ਇਲਾਵਾ ਮੈਡੀਕਲ ਅਫਸਰ ਪ੍ਰੀਤ ਇੰਦਰ ਸਿੰਘ ਅਤੇ ਮੀਡੀਆ ਪਰਸਨ ਨਿਰਮਲ ਗੁੜਾ ਹਾਜ਼ਰ ਸਨ।

ਡੈਂਟਲ ਮੈਡੀਕਲ ਅਫਸਰ ਡਾ: ਅਵਿਨਾਸ਼ ਮੰਗੋਤਰਾ ਨੇ ਸਮੂਹ ਸਿਹਤ ਵਰਕਰਾਂ ਵੱਲੋਂ ਸਰਪੰਚ ਸੰਦੀਪ ਸਿੰਘ ਦਾ ਇਸ ਸਭ ਲਈ ਧੰਨਵਾਦ ਕੀਤਾ।

ਡੈਂਟਲ ਮੈਡੀਕਲ ਅਫਸਰ ਡਾ: ਅਵਿਨਾਸ਼ ਮੰਗੋਤਰਾ ਨੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।