ਬੜਾ ਪਿੰਡ ਵਿੱਚ ਲੋੜਮੰਦਾਂ ਨੂੰ ਮਾਸਕ ਬਣਾ ਕੇ ਵੰਡੇ ਗਏ।

ਯੰਗ ਸਪੋਰਟਸ ਕਲੱਬ ਬੜਾ ਪਿੰਡ ਅਤੇ ਗ੍ਰਾਮ ਪੰਚਾਇਤ ਵੱਲੋਂ ਸਥਾਨਿਕ ਬੀਬੀਆਂ-ਭੈਣਾਂ ਦੇ ਸਹਿਯੋਗ ਨਾਲ ਬੜਾ ਪਿੰਡ ਵਿੱਚ ਲੋੜਮੰਦਾਂ ਨੂੰ ਮਾਸਕ ਬਣਾ ਕੇ ਵੰਡੇ ਜਾ ਰਹੇ ਹਨ। ਇੱਕ ਹਜ਼ਾਰ ਕੇ ਕਰੀਬ ਮਾਸਕ ਬਣਾਏ ਜਾ ਚੁੱਕੇ ਹਨ ਅਤੇ ਹੋਰ ਬਣਾਏ ਜਾ ਰਹੇ ਹਨ।

ਬਾਬਾ ਮੋਹਕਮੀਨ ਦਰਬਾਰ ਵਿਖੇ, ਬਿਰਥ ਆਸ਼ਰਮ ਵਿਖੇ ਅਤੇ ਕਾਰਖਾਨਿਆਂ ਦੀ ਲੇਵਰ ਜੋ ਪਿੰਡ ਵਿੱਚ ਰਹਿ ਰਹੀ ਹੈ, ਨੂੰ ਮਾਸਕ ਵੰਡੇ ਗਏ। ਲੋੜ ਮੁਤਾਬਿਕ ਜ਼ਰੂਰਮੰਦਾਂ ਨੂੰ ਵੰਡੇ ਜਾ ਰਹੇ ਹਨ।

ਕੱਪੜਾ ਆਦਿ ਸਮਾਨ ਕਲੱਬ ਨੇ ਮੁਹੱਈਆ ਕਰਵਾਇਆ ਅਤੇ ਪਿੰਡ ਦੀਆਂ ਬੀਬੀਆਂ – ਭੈਣਾਂ ਅਮਰਜੀਤ ਕੌਰ, ਮਮਤਾ ਰਾਣੀ, ਸੁਖਵੀਰ ਕੌਰ, ਨਿਰਮਲਜੀਤ ਕੌਰ, ਸੋਨਮ ਰਾਣੀ, ਬਲਵਿੰਦਰ ਕੌਰ ਖਾਲਸਾ ਬੁਟੀਕ, ਪਰਮਿੰਦਰ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਰਾਜੀ ਸਹੋਤਾ ਅਤੇ ਅਸ਼ਵਨੀ ਕੁਮਾਰ ਦੇ ਪਰਿਵਾਰ ਦੀਆਂ ਬੀਬੀਆਂ ਮਾਸਕ ਬਣਾਉਣ ਦੀ ਸੇਵਾ ਕਰ ਰਹੀਆਂ ਹਨ।। ਜੋ ਸ਼ਲਾਘਾਯੋਗ ਹੈ। ਬੀਬੀਆਂ ਦੀਆਂ ਕੁਝ ਤਸਵੀਰਾਂ ਪ੍ਰਾਪਤ ਹੋ ਸਕੀਆਂ ਹਨ।

 

ਇਸ ਸੇਵਾ ਲਈ ਸਰਪੰਚ ਸੰਦੀਪ ਸਿੰਘ, ਹਰਵਿੰਦਰ ਪਾਲ ਸਿੰਘ ਲੱਕੀ, ਗੁਰਿੰਦਰ ਸਿੰਘ ਚਾਵਲਾ, ਦਵਿੰਦਰ ਸੂਦ ਸਾਬਕਾ ਪੰਚ, ਰਿੰਮੀ ਸਹੋਤਾ, ਚਰਨਜੀਤ ਕੁਮਾਰ ਮਿੰਟਾ ਅਤੇ ਯੰਗ ਸਪੋਰਟਸ ਕਲੱਬ ਦੇ ਸਮੂਹ ਮੈਂਬਰ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਧੰਨਵਾਦ ਦੇ ਪਾਤਰ ਹਨ।