Numberdars of Bara Pind

Joginder Singh
Numberdar Patti Patuhi
+919815470272

ਨੰਬਰਦਾਰ ਸਰਕਾਰੀ ਤੰਤਰ ਦੀ ਹੇਠੋਂ ਦੂਜੇ ਨੰਬਰ ਦੀ ਕੜੀ ਹਨ। ਸਰਕਾਰ ਦੇ ਮਾਲ ਮਹਿਕਮੇ ਵਿੱਚ ਇਨਾਂ ਤੋਂ ਹੇਠਾਂ ਚੌਂਕੀਦਾਰ ਅਤੇ ਉੱਪਰ ਜੈਲਦਾਰ ਫਿਰ ਪਟਵਾਰੀ ਹੁੰਦੇ ਹਨ। ਹੁਣ ਜੈਲਦਾਰੀਆਂ ਹਟ ਜਾਣ ਕਾਰਨ ਨੰਬਰਦਾਰਾਂ ਤੋਂ ਉੱਪਰ ਪਟਵਾਰੀ ਹਨ। ਨੰਬਰਦਾਰ ਚੌਂਕੀਦਾਰਾਂ ਰਾਹੀਂ ਜਿੰਮੀਦਾਰਾਂ ਤੋਂ ਮਾਲੀਆ (ਟੈਕਸ) ਅਤੇ ਅਬਾਦੀ ਵਿੱਚੋਂ ਚੁੱਲਾ ਟੈਕਸ ਇਕੱਠਾ ਕਰ ਕੇ ਪਟਵਾਰੀ ਪਾਸ ਜਮਾ ਕਰਵਾਉਣ ਲਈ ਜਿੰਮੇਦਾਰ ਹਨ।

Charanjit Singh Sihota
Numberdar Patti Baghmal

ਨੰਬਰਦਾਰ ਆਪਣੀ ਪੱਟੀ ਦੀ ਨੁਮਾਇਂਦਗੀ ਕਰਦੇ ਹਨ, ਜਿਵੇਂ ਕਿ ਲੋਕਤੰਤਰ ਵਿੱਚ ਪੰਚਾਇਤੀ ਰਾਜ ਸਿਸਟਮ ਰਾਹੀਂ ਪੰਚ ਆਪੋ ਆਪਣੇ ਹਲਕੇ ਦੀ ਨੁਮਾਇਂਦਗੀ ਕਰਦੇ ਹਨ। ਪੰਚਾਇਤੀ ਸਿਸਟਮ ਵਿੱਚ ਚੁਣੇ ਹੋਏ ਨੁਮਾਇਂਦੇ ਪੰਜ ਸਾਲ ਲਈ ਆਪਣੇ ਅਹੁਦੇ ਤੇ ਰਹਿ ਸਕਦੇ ਹਨ, ਅਹੁਦੇ ਤੇ ਬਣੇ ਰਹਿਣ ਲਈ ਗ੍ਰਾਮ ਸਭਾ ਦੀਆਂ ਚੋਣਾਂ ਵਿੱਚ ਵਿਰੋਧੀ ਉਮੀਦਵਾਰ ਤੋਂ ਜਿਆਦਾ ਲੋਕਾਂ ਦੀ ਸਹਿਮਤੀ ਚਾਹੀਦੀ ਹੈ। ਜਦਕਿ ਨੰਬਰਦਾਰਾਂ ਲਈ ਅਜਿਹਾ ਨਹੀਂ, ਬਣ ਗਿਆ ਸੋ ਬਣ ਗਿਆ। ਨੰਬਰਦਾਰੀ ਪੁਸ਼ਤਾਂ ਤੱਕ ਚੱਲਦੀ ਹੈ।

ਪਹਿਲਾਂ ਹਰੇਕ ਪੱਟੀ ਦਾ ਨੰਬਰਦਾਰ ਮੌਜ਼ੂਦ ਹੁੰਦਾ ਸੀ। ਜਿਵੇਂ ਸ਼ਿਵ ਸਿੰਘ ਨੰਬਰਦਾਰ (ਪੱਟੀ ਨਿਹਾਲੂ), ਚੰਨਣ ਸਿੰਘ ਨੰਬਰਦਾਰ ਤੋਂ ਬਾਅਦ ਸ਼ਿਵਰਾਜ ਸਿੰਘ ਨੰਬਰਦਾਰ (ਪੱਤੀ ਪਤੂਹੀ ), ਪੱਟੀ ਜੱਸੇ ਕੀ ਤੋਂ ਨੰਬਰਦਾਰ ਮੇਹਰ ਸਿੰਘ, ਗੁਰਨਾਮ ਸਿੰਘ ਨੰਬਰਦਾਰ ਪੱਤੀ ਠਾਂਗਰ ਖ਼ਾਸ ਨਾਮ ਹਨ ਜੋ ਮੇਰੇ ਚੇਤੇ ਵਿੱਚ ਹਨ। ਹਰੇਕ ਪੱਟੀ ਦੇ ਨੰਬਰਦਾਰ ਤੋਂ ਇਲਾਵਾ ਪਿੰਡ ਵਿੱਚ ਇੱਕ ਨੰਬਰਦਾਰ ਆਦਿ ਧਰਮੀ ਵਿਰਾਦਰੀ ਨਾਲ ਸੰਬੰਧਿਤ ਹੁੰਦਾ ਹੈ। ਬੜਾ ਪਿੰਡ ਵਿੱਚ ਸਵ. ਸਾਧੂ ਰਾਮ ਸਨ, ਅੱਜਕੱਲ ਉਨਾਂ ਦੇ ਪੋਤਰੇ ਸਦਰਸ਼ਨ ਕੁਮਾਰ (ਟੀਟੂ) ਨੰਬਰਦਾਰ ਹਨ।

Sudarshan Kumar
Numberdar (SC)

ਬਹੁਤੇ ਪੱਟੀਆਂ ਵਿੱਚ ਨੰਬਰਦਾਰ ਮੌਜ਼ੂਦ ਨਹੀਂ ਹਨ। ਮੌਜ਼ੂਦਾ ਸਮੇਂ ਪੱਟੀ ਬਾਘਮੱਲ ਤੋਂ ਚਰਨਜੀਤ ਸਿੰਘ ਨੰਬਰਦਾਰ, ਪੱਟੀ ਪਤੂਹੀ ਤੋਂ ਜੋਗਿੰਦਰ ਸਿੰਘ ਨੰਬਰਦਾਰ, ਪੱਟੀ ਪਤੂਹੀ ਤੋਂ ਹਰਿੰਦਰ ਸਿੰਘ ਨੰਬਰਦਾਰ (ਜੋ ਵਿਦੇਸ਼ ਵਿੱਚ ਰਹਿੰਦੇ ਹਨ ਉਨਾਂ ਦੀ ਥਾਂ ਸਵ. ਪੰਡਿਤ ਕ੍ਰਿਸ਼ਨ ਕੁਮਾਰ ਜੀ ਪੱਟੀ ਨਿਹਾਲੂ ਕੀ ਦੀ ਸਰਬਰਾਹੀ ਨੰਬਰਦਾਰੀ ਕਰਦੇ ਸਨ)  ਅਤੇ ਆਦਿ ਧਰਮੀ ਵਿਰਾਦਰੀ ਤੋਂ ਸੁਦਰਸ਼ਨ ਕੁਮਾਰ ਨੰਬਰਦਾਰ ਹਨ।

 

ਨੋਟ:- ਬੜਾਪਿੰਡ ਦੇ ਨੰਬਰਦਾਰਾਂ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਲਈ ਮੁਆਫੀ ਦਾ ਜਾਚਕ ਹਾਂ, ਤੁਸੀਂ ਇਸ ਨੂੰ ਦਰੁਸਤ ਕਰਨ ਲਈ ਮਦਦ ਕਰੋ ਜੀ। ਖੁਦ ਮਿਲ ਕੇ ਜਾਂ ਵਟਸਐਪ ਨੰ. +91 9855266467  ਜਾਂ ਈਮੇਲ mail@barapind.com ਤੇ ਜਾਂ ਫਿਰ ਹੇਠਾਂ ਕੁਮੈਂਟ ਕਰ ਕੇ ਜਾਣਕਾਰੀ ਦੇ ਸਕਦੇ ਹੋ ਜੀ। ਧੰਨਵਾਦ।