ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ।

ਅੱਜ ਬੜਾ ਪਿੰਡ ਦੇ ਚੌਰਾਹੇ ਵਿੱਚ ਚੌਂਕੀ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਸੁਖਵਿੰਦਰ ਪਾਲ ਦੀ ਅਗਵਾਈ ਹੇਠ ਦੁਲੇਤਾ ਚੌੰਕੀ ਦੀ ਟੀਮ ਨੇ ਮਾਸਕ ਨਾ ਪਹਿਨਣ ਵਾਲੇ ਰਾਹਗੀਰਾਂ ਦੇ, ਵਾਹਨ ਚਾਲਕਾਂ ਕੇ ਚਲਾਨ ਕੀਤੇ।

ਏ.ਐਸ.ਆਈ. ਸੁਖਵਿੰਦਰ ਪਾਲ ਨੇ ਦੱਸਿਆ ਕਿ ਡਾ. ਅਵਨੀਤ ਕੌਰ ਡਾਇਰੈਕਟਰ ਹੈਲਥ ਸਰਵਸਿਜ਼, ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਐਸ. ਐਸ. ਪੀ. ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਬਿਨਾਂ ਮਾਸਿਕ ਘੁਮਣ ਵਾਲਿਆਂ ਦੇ ਚਲਾਨ ਕੀਤੇ ਗਏ ਅਤੇ ਮੌਕੇ ਤੇ ਚਲਾਨ ਦੀ ਰਾਸ਼ੀ ਨਕਦ ਵਸੂਲੀ ਗਈ। ਉਨ੍ਹਾਂ ਰਾਹਗੀਰਾਂ ਨੂੰ ਮਾਸਿਕ ਸਬੰਧੀ ਅਤੇ ਜਨਤਕ ਥਾਵਾਂ ਤੇ ਥੁੱਕਣ ਸਬੰਧੀ ਜਾਗਰੂਕ ਵੀ ਕੀਤਾ ਤਾਂ ਕਿ ਲੋਕ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।

ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜ਼ਰੀ