ਰਮਜ਼ਾਨ ਦਾ ਮੁਬਾਰਕ ਮਹੀਨਾ ਸ਼ੁਰੂ

ਬੜਾ ਪਿੰਡ ਮਸਜ਼ਿਦ ਦੇ ਮੌਲਾਨਾ ਅਨੀਸ਼ ਅਹਿਮਦ ਨੇ ਰਮਜ਼ਾਨ ਮਹੀਨੇ ਦੀ ਮੁਬਾਰਕਬਾਦ ਦਿੱਤੀ ਅਤੇ ਰੋਜ਼ਾਦਾਰਾਂ ਨੂੰ ਘਰ ਰਹਿ ਕੇ ਨਮਾਜ਼ ਪੜ੍ਹਣ ਲਈ ਹਦਾਇਤ ਕੀਤੀ।

ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਰੌਣਕ ਇਸ ਵਰ੍ਹੇ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਬਹੁਤ ਹੀ ਫਿੱਕੀ ਹੈ। ਰਮਜ਼ਾਨ ਦਾ ਮਹੀਨਾ ਸ਼ਨੀਵਾਰ 25 ਅਪ੍ਰੈਲ 2020 ਤੋਂ ਸ਼ੁਰੂ ਹੋ ਕੇ ਐਤਵਾਰ 24 ਮਈ 2020 ਤੱਕ ਹੈ। ਇਹ ਤੀਹ ਦਿਨ ਦਾ ਹੈ। ਇਸਲਾਮਿਕ ਕੈਲੰਡਰ ਦੇ ਅਨੁਸਾਰ ਇਹ ਨੌਵਾਂ ਮਹੀਨਾ ਹੈ। ਬਿਕ੍ਰਮੀ ਕੈਲੰਡਰ ਅਨੁਸਾਰ ਵੈਸਾਖ ਮਹੀਨੇ ਦੀ ਮੱਸਿਆ ਤੋਂ ਜੇਠ ਮਹੀਨੇ ਦੀ ਮੱਸਿਆ ਤੱਕ ਬਣਦਾ ਹੈ।

ਇਸ ਮਹੀਨੇ ਪਵਿੱਤਰ ਕੁਰਾਨ, ਨਬੀ ਮੁਹੰਮਦ ਸਾਹਿਬ ਨੂੰ ਇਲਹਾਮ ਹੋਇਆ ਸੀ। ਮੰਨਣਾ ਹੈ ਕਿ ਇਸ ਮਹੀਨੇ ਸਵਰਗ ਦੇ ਦਰਵਾਜ਼ੇ ਖੁੱਲੇ ਰਹਿੰਦੇ ਹਨ ਅਤੇ ਨਰਕਾਂ ਦੇ ਬੰਦ। ਇਸ ਮਹੀਨੇ ਵਿੱਚ ਰੋਜ਼ੇ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ। ਇਸ ਲਈ ਸਾਰੇ ਬਾਲਗ ਮੁਸਲਮਾਨਾਂ ਤੋਂ ਰੋਜ਼ਾ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।

ਇਸਲਾਮ ਦੇ ਅਨੁਸਾਰ ਇਸ ਮਹੀਨੇ ਦੌਰਾਨ ਮੁਸਲਮਾਨ ਸਵੇਰ ਤੋਂ ਸੂਰਜ ਡੁੱਬਣ ਤੱਕ, ਦਿਨ ਦੇ ਸਮੇਂ ਦੌਰਾਨ ਰੋਜ਼ਾ ਰੱਖਣ ਅਤੇ ਨਮਾਜ਼ ਪੜ੍ਹਣ ਵਿੱਚ ਬਿਤਾਉਂਦੇ ਹਨ। ਸਾਰਾ ਦਿਨ ਪਾਣੀ ਦੀ ਇੱਕ ਬੂੰਦ ਵੀ ਹਲਕ ਤੋਂ ਹੇਠਾਂ ਨਹੀਂ ਹੋਣੀ ਚਾਹੀਦੀ। ਇੱਥੋਂ ਤੱਕ ਕਿ ਕਿਸੇ ਕਿਸਮ ਦਾ ਧੂਆਂ ਆਦਿ ਵੀ  ਹਲਕ ਤੋਂ ਹੇਠਾਂ ਨਹੀਂ ਜਾਣਾ ਚਾਹੀਦਾ। ਦਿਨ ਬੀਤਣ ਤੇ ਰੋਜ਼ਾਦਾਰ ਖ਼ਜੂਰਾਂ, ਫਲ ਜਾਂ ਹੋਰ ਮਿੱਠੇ ਪਕਵਾਨ ਖਾ ਕੇ ਇਫ਼ਤਾਰੀ (ਰੋਜ਼ਾ ਖਤਮ) ਕਰਦੇ ਹਨ।

ਮੁਸਲਮਾਨਾਂ ਨੂੰ ਹਦਾਇਤ ਹੈ ਕਿ ਉਹ ਰੋਜ਼ਾਨਾ ਪੰਜ ਵੇਲੇ ਨਮਾਜ਼ ਅਤਾ ਕਰਨ। ਆਮ ਤੌਰ ਤੇ ਰਮਜ਼ਾਨ ਦੇ ਮਹੀਨੇ ਨਮਾਜ਼ ਜਮਾਤੀ ਤੌਰ ਤੇ ਕੀਤੀ ਜਾਂਦੀ ਹੈ। ਪਰ ਮੌਜੂਦਾ ਸਮੇਂ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਸਾਰੇ ਧਾਰਮਿਕ ਅਸਥਾਨਾਂ ਤੇ ਕਿਸੇ ਵੀ ਕਿਸਮ ਦੀ ਇਕੱਤਰਤਾ ਵਰਜ਼ਿਤ ਹੈ, ਹਰੇਕ ਰੋਜ਼ਾਦਾਰ ਨੂੰ ਆਪਣੇ ਘਰ ਅੰਦਰ ਰਹਿ ਕੇ ਨਮਾਜ਼ ਅਤਾ ਕਰਨ ਦੀ ਨਸੀਹਤ ਹੈ।

ਬੜਾ ਪਿੰਡ ਵਿੱਚ ਰੋਜ਼ੇ ਰੱਖਣ ਅਤੇ ਖਤਮ ਕਰਨ ਦਾ ਸਮਾਂ ਸਾਰਨੀ

ਫਜਰ ਦੀ ਨਮਾਜ਼ ਜੋ ਕਿ ਤੜਕੇ ਸਵਾ ਚਾਰ ਵਜੇ ਦੇ ਕਰੀਬ ਹੁੰਦੀ ਹੈ।

ਦੂਹਰ ਦੀ ਨਮਾਜ਼ ਦੁਪਿਹਰ ਸਵਾ ਬਾਰਾਂ ਵਜੇ ਦੇ ਕਰੀਬ ਹੁੰਦੀ ਹੈ।

ਅਸਰ ਦੀ ਨਮਾਜ਼ ਸ਼ਾਮ 4 ਵਜੇ ਦੇ ਕਰੀਬ ਹੁੰਦੀ ਹੈ।

ਮਗਰਿਗ ਦੀ ਨਮਾਜ਼ ਸ਼ਾਮ 7 ਵਜੇ ਦੇ ਕਰੀਬ ਹੁੰਦੀ ਹੈ।

ਈਸ਼ਾ ਦੀ ਨਮਾਜ਼ ਰਾਤ ਨੂੰ ਸਾਢੇ ਅੱਠ ਵਜੇ ਦੇ ਕਰੀਬ ਹੁੰਦੀ ਹੈ।

ਅਗਲੇ ਮਹੀਨੇ ਸ਼ਾਵਲ ਦਾ ਪਹਿਲਾ ਦਿਨ, ਜਸ਼ਨ ਵਿਚ ਬਿਤਾਇਆ ਜਾਂਦਾ ਹੈ ਅਤੇ ਈਦ ਅਲ-ਫਿਤਰ ਦੇ ਤੌਰ ਤੇ ਮਨਾਇਆ ਜਾਂਦਾ ਹੈ।

ਇਸਲਾਮਿਕ ਕੈਲੰਡਰ ਅਨੁਸਾਰ ਪਹਿਲਾ ਮਹੀਨਾ ਮੂਹਰਮ ਹੈ, ਦੂਜਾ ਸਫਰ, ਤੀਜਾ ਰੱਬੀ ਅਲ ਅੱਵਲ, ਚੌਥਾ ਰੱਬੀ ਅਲ ਥਾਨੀ, ਪੰਜਵਾਂ ਜੁਮਦਾ ਅਲ ਅੱਵਲ, ਛੇਵਾਂ ਜੁਮਦਾ ਅਲ ਥਾਨੀ, ਸੱਤਵਾਂ ਰਜਬ, ਅੱਠਵਾਂ ਸ਼ਾਬਾਨ, ਨੌਵਾਂ ਰਮਜ਼ਾਨ, ਦਸਵਾਂ ਸ਼ਾਵਲ, ਗਿਆਰ੍ਹਵਾਂ ਦੂਹਾ ਅਲ ਕਿਦਾਹ ਅਤੇ ਬਾਰ੍ਹਵਾਂ ਦੂਹਾ ਅਲ ਹਿਜ਼ਾਹ ਹੈ। ਇਸਲਾਮਿਕ ਕੈਲੰਡਰ ਚੰਦਰਮਾ ਦੇ ਹਿਸਾਬ ਨਾਲ ਚੱਲਦਾ ਹੈ।

ਰਮਜ਼ਾਨ ਦੌਰਾਨ ਵਰਤ ਰੱਖਣ ਦੇ ਕੀ ਨਿਯਮ ਹਨ?

ਰਮਜ਼ਾਨ ਦੇ ਮਹੀਨੇ ਦੌਰਾਨ, ਮੁਸਲਮਾਨ ਦਿਨ ਦੇ ਸਮੇਂ ਦੌਰਾਨ ਖਾਣ-ਪੀਣ ਤੋਂ ਪਰਹੇਜ਼ ਕਰਨ ਲਈ ਪਾਬੰਦ ਹਨ। ਜੇ ਕੋਈ ਰੋਜ਼ਾ ਤੋੜਿਆ ਜਾਂਦਾ ਹੈ, ਤਾਂ ਇਸ ਨੂੰ ਬਾਅਦ ਦੀ ਤਾਰੀਖ ‘ਤੇ ਰੋਜ਼ਾ ਕਰਕੇ ਮੁਆਵਜ਼ਾ ਦੇਣਾ ਪਏਗਾ। ਜਾਂ ਉਹ ਭੋਜਨ ਜਾਂ ਪੈਸਿਆਂ ਦੇ ਦਾਨ ਲਈ ਇੱਕ ਧਾਰਮਿਕ ਸ਼ਬਦ “ਫਿਦਯ” ਅਦਾ ਕਰ ਸਕਦੇ ਹਨ।  ਰੋਜ਼ਾ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿਚੋਂ ਇਕ ਹੈ, ਇਸ ਲਈ ਸਾਰੇ ਬਾਲਗ ਮੁਸਲਮਾਨਾਂ ਦੇ ਵਰਤ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਗਤੀਵਿਧੀਆਂ ਤੋਂ ਪਰਹੇਜ਼ ਕਰਨ ਨਾਲ ਪ੍ਰਮਾਤਮਾ ਦੀ ਚੇਤਨਾ ਵਧੇਰੇ ਹੁੰਦੀ ਹੈ।

ਮੁਸਲਮਾਨ ਕਿੰਨੇ ਸਮੇਂ ਲਈ ਵਰਤ ਰੱਖਦੇ ਹਨ?

ਰੋਜ਼ਾ 30 ਦਿਨਾਂ ਦਾ ਹੁੰਦਾ ਹੈ। ਰੋਜ਼ੇ ਦਾ ਪਹਿਲਾ ਦਿਨ 25 ਅਪ੍ਰੈਲ, 2020 ਨੂੰ ਸ਼ੁਰੂ ਹੁੰਦਾ ਹੈ। ਰੋਜ਼ਾ ਸੁਹੂਰ ਤੋਂ ਬਾਅਦ ਸੂਰਜ ਚੜ੍ਹਨ ਤੇ ਅਰੰਭ ਹੋਵੇਗਾ ਅਤੇ ਫਿਰ ਇਫਤਾਰ ਨਾਲ ਸੂਰਜ ਡੁੱਬਣ ਤੇ ਸਮਾਪਤ ਹੋਵੇਗਾ। ਅੰਤਿਮ ਇਫਤਾਰ 24 ਮਈ ਦੀ ਸ਼ਾਮ ਨੂੰ ਹੋਣੀ ਚਾਹੀਦੀ ਹੈ। ਸਾਰੇ ਮੁਸਲਮਾਨ ਜੋ ਜਵਾਨੀ ਅਵਸਥਾ ਵਿੱਚ ਪਹੁੰਚੇ ਹਨ, ਉਹਨਾਂ ਤੋਂ ਰਮਜ਼ਾਨ ਦੇ ਦੌਰਾਨ ਰੋਜ਼ਾ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ, ਹਾਲਾਂਕਿ ਕੁਝ ਅਪਵਾਦ ਹਨ। ਜਿਹੜੀਆਂ ਔਰਤਾਂ ਮਾਹਵਾਰੀ ਜਾਂ ਗਰਭਵਤੀ ਹਨ ਅਤੇ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ।

ਕੀ ਬੱਚੇ ਵਰਤ ਰੱਖਦੇ ਹਨ?

ਮੁਸਲਮਾਨ ਬੱਚਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਵਾਨੀ ਤੱਕ ਪਹੁੰਚ ਜਾਣ ‘ਤੇ, ਆਮ ਤੌਰ’ ਤੇ 14 ਸਾਲ ਦੀ ਉਮਰ ਤੋਂ ਰੋਜ਼ਾ ਰੱਖਣਾ ਸ਼ੁਰੂ ਕਰ ਸਕਦੇ ਹਨ।