World Environmental Day observed at CHC Bara Pind

ਸੀ ਐਚ ਸੀ ਬੜਾ ਪਿੰਡ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਅੱਜ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਵਿਸ਼ਵ ਵਾਤਾਵਰਣ ਦਿਵਸ ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਵਾਤਾਵਰਣ ਦਿਵਸ ਮਨਾਉਣ ਲਈ ਇਸ ਸਾਲ ਦਾ ਥੀਮ “ਸਾਡੇ ਕੋਲ ਸਿਰਫ਼ ਇਕ ਧਰਤੀ ਹੈ।

ਵਾਤਾਵਰਣ ਦਿਵਸ ਦੇ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜਤ ਕੌਰ ਅਤੇ ਸਟਾਫ ਨੇ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਪੌਦੇ ਲਗਾਏ ਅਤੇ ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ ਵਾਤਾਵਰਣ ਨੂੰ ਫਿਰ ਤੋਂ ਸੁਰਜੀਤ ਕੀਤਾ ਜਾ ਸਕਦਾ ਹੈ।

World Environmental Day observed at CHC Bara Pind

ਮੈਡੀਕਲ ਅਫਸਰ ਡਾ ਮਮਤਾ ਗੌਤਮ, ਮੈਡੀਕਲ ਅਫਸਰ ਡਾ ਗੌਰਵ, ਆਯੁਰਵੈਦਿਕ ਮੈਡੀਕਲ ਅਫਸਰ ਡਾ ਬਲਜਿੰਦਰ ਸਿੰਘ, ਆਯੁਰਵੈਦਿਕ ਮੈਡੀਕਲ ਅਫਸਰ ਡਾ ਸੋਨਿਆ, ਆਯੁਰਵੈਦਿਕ ਮੈਡੀਕਲ ਅਫਸਰ ਡਾ ਵਾਰੁਨ, ਫਾਰਮਾਸਿਸਟ ਜਸਵੀਰ, ਸਟਾਫ ਨਰਸ ਡੇਜ਼ੀ, ਕੰਪਿਊਟਰ ਆਪਰੇਟਰ ਗੌਰਵ, ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਅਤੇ ਸਾਰੇ ਸਟਾਫ ਮੈਬਰ ਮੌਜੂਦ ਸਨ।