350 children were vaccinated against polio

350 ਬੱਚਿਆਂ ਨੂੰ ਪੋਲੀਓ ਦੀਆ ਬੂੰਦਾਂ ਪਲਾਈਆ

ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਮਾਈਗਰੇਟਰੀ ਪੋਲੀਓ ਅਭਿਆਨ ਦੇ ਤਹਿਤ ਅੱਜ ਪਹਿਲੇ ਦਿਨ 350 ਬੱਚਿਆਂ ਨੂੰ ਪੋਲੀਓ ਦੀਆ ਬੂੰਦਾਂ ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਪਲਾਈਆ ਗਈਆਂ । ਨੋਡਲ ਅਫਸਰ ਡਾ ਵਰੁਣ ਨੇ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਲਗਭੱਗ 1100 ਬੱਚਿਆਂ ਨੂੰ ਪੋਲੀਓ ਦੀਆ ਬੂੰਦਾਂ ਤਿੰਨ ਦਿਨਾ ਦੇ ਕਪੇਨ ਵਿੱਚ ਪਲਾਈਆ ਜਾਣੀਆ ਹਨ। ਇਨ੍ਹਾਂ ਵਿੱਚ 0 ਤੋਂ 5 ਸਾਲ ਦੇ ਬੱਚੇ ਜੋ ਕਿ ਮਾਈਗਰੇਟਰੀ ਇਲਾਕੇ ਜਿਵੇਂ ਕਿ ਗੁੱਜਰਾਂ ਦੇ ਡੇਰੇ,‌ ਝੁਗੀਆਂ, ਇਟਾ ਦੇ ਭੱਠੇ ਆਦਿ ਵਿੱਚ ਰਹਿੰਦੇ ਹਨ ਉਹ ਸ਼ਾਮਲ ਹਨ । ਇਸ ਮਕਸਦ ਦੇ ਲਈ 9 ਟੀਮਾਂ 3 ਸੁਪਰਵਾਈਜਰ ਕੰਮ ਕਰ ਰਹੇ ਹਨ|

ਫੋਟੋ ਕੈਪਸ਼ਨ : ਪੋਲੀਓ ਅਭਿਆਨ ਤਹਿਤ ਟੀਮਾਂ ਮਾਈਗਰੇਟਰੀ ਏਰੀਏ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਉਦੀਆ ਹੋਇਆ।