ਬੜਾ ਪਿੰਡ ਦੀ ਢਾਬ

ਬੜਾ ਪਿੰਡ ਦੀ ਢਾਬ ਪਿੰਡ ਦੇ ਉੱਤਰ ਪੂਰਬੀ ਖੂੰਜੇ ਤੇ ਸਥਿੱਤ ਹੈ। ਇਹ ਪਿੰਡ ਦੀ ਸਾਂਝੀ ਜਮੀਨ ਵਿੱਚ ਵਾਕਿਆ ਹੈ। ਇਸ ਢਾਬ ਲਈ ਤਿੰਨ ਏਕੜ ਅਤੇ ਚਾਰ ਕਨਾਲ ਵਿੱਚ ਜਗ੍ਹਾ ਰੱਖੀ ਗਈ ਸੀ। ਮੌਜ਼ੂਦਾ ਸਥਿਤੀ ਵਿੱਚ ਗ੍ਰਾਮ ਪੰਚਾਇਤ ਬੜਾ ਪਿੰਡ ਦੁਆਰਾ ਚਾਰ ਕਨਾਲ ਜਗ੍ਹਾ ਪਸ਼ੂਆਂ ਦੇ ਹਸਪਤਾਲ ਨੂੰ ਦੇਣ ਕਾਰਨ ਢਾਬ ਦਾ ਏਰੀਆ ਤਿੰਨ ਏਕੜ ਰਹਿ ਗਿਆ ਹੈ।

ਤਕਰੀਬਨ ਦੋ ਏਕੜ ਜਮੀਨ ਤੇ ਪਾਰਕ ਬਣਾਉਣ ਦਾ ਵਿਚਾਰ ਹੈ

ਮਨਰੇਗਾ ਸਕੀਮ ਅਧੀਨ ਚਲਾਈ ਜਾ ਰਹੀ ਸਕੀਮ ਅਧੀਨ ਢਾਬ ਦੇ ਦੋ ਭਾਗ ਕਰਨ ਦਾ ਵਿਚਾਰ ਹੈ। ਤਕਰੀਬਨ ਦੋ ਏਕੜ ਜਮੀਨ ਤੇ ਪਾਰਕ ਬਣਾਉਣ ਦਾ ਵਿਚਾਰ ਹੈ ਅਤੇ ਇੱਕ ਏਕੜ ਵਿੱਚ ਪਿੰਡ ਦੇ ਗੰਦੇ ਪਾਣੀ ਦੀ ਸੰਭਾਲ ਲਈ ਰੱਖਿਆ ਜਾਵੇਗਾ।

ਢਾਬ ਵਿੱਚ ਸਲੋਤਰਖਾਨੇ ਦੇ ਪਿਛਲੇ ਪਾਸੇ ਇੱਕ ਤਰਵੈਣੀ ਹੁੰਦੀ ਸੀ, ਜਿਸ ਵਿੱਚ ਬੋਹੜ, ਪਿੱਪਲ ਅਤੇ ਨਿੰਮ ਦੇ ਦਰਖਤ ਇੱਕ ਥਾਂ ਲੱਗੇ ਸਨ। ਸਥਾਨਕ ਵਸਨੀਕਾਂ ਮੁਤਾਬਿਕ ਪਹਿਲਾਂ ਇਸ ਤਰਵੈਣੀ ਤੇ ਲੋਕ ਦਿਵਾਲੀ ਨੂੰ ਦੀਵੇ ਜਗਾਉਣ ਆਉਂਦੇ ਸਨ। ਹੁਣ ਬੋਹੜ ਅਤੇ ਪਿੱਪਲ ਦਾ ਦਰਖਤ ਮੈਜ਼ੂਦ ਹੈ, ਨਿੰਮ ਦਾ ਦਰਖਤ ਸੁੱਕ ਗਿਆ ਹੈ।

ਢਾਬ ਵਿੱਚ ਸਲੋਤਰਖਾਨੇ ਦੇ ਪਿਛਲੇ ਪਾਸੇ ਇੱਕ ਤਰਵੈਣੀ

ਇਸ ਢਾਬ ਦੀ ਮਿੱਟੀ ਲਾਲ ਅਤੇ ਚੀਕਣੀ ਹੋਣ ਕਰਕੇ ਪਿਡ ਦੇ ਲੋਕ ਆਪਣੇ ਘਰਾਂ ਦੀਆਂ ਛੱਤਾ ਤੇ ਪਾਉਣ ਲਈ ਲੈ ਜਾਂਦੇ ਸਨ, ਤਾਂ ਜੋ ਵਰਸਾਤ ਵਿੱਚ ਛੱਤਾਂ ਚੋਣ ਨਾਂ। ਘਰਾਂ ਵਿੱਚ ਬੀਬੀਆਂ ਚੁੱਲੇ, ਭੜੋਲੀਆਂ ਬਣਾਉਣ, ਚੁੱਲੇ-ਚੌਂਕੇ, ਕੰਧਾਂ, ਫਰਸ਼ਾਂ ਅਤੇ ਵੇਹੜੇ ਲਿੱਪਣ ਲਈ ਵਰਤਦੀਆਂ ਸਨ।

ਢਾਬ ਵਿੱਚ ਕਿੱਕਰਾਂ ਹੋਇਆ ਕਰਦੀਆਂ ਸਨ, ਜੋ ਗ੍ਰਾਮ ਪੰਚਾਇਤ ਦੁਆਰਾ ਪੁਟਾ ਕੇ ਵੇਚ ਦਿੱਤੀਆਂ ਗਈਆਂ ਹਨ। ਢਾਬ ਦੇ ਉੱਤਰ ਵਾਲੇ ਪਾਸੇ ਸੜਕੇ ਦੇ ਨਾਲ ਪਿਲਕਣ,  ਆਦਿ ਦਰਖਤ ਵਾਲਮੀਕ ਮਹੱਲੇ ਤੋਂ ਪ੍ਰੇਮ ਪਾਲ, ਜੋ ਕਿ ਸਫਾਈ ਦਾ ਕੰਮ ਕਰਦਾ ਸੀ ਜਿਸ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਨੇ ਲਗਾਏ ਹਨ।

ਬੜਾ ਪਿੰਡ ਵਿਖੇ ਵਸੋਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਕਈ ਛੱਪੜ ਹਨ। ਜਿਵੇਂ ਅੱਟੀ ਰੋਡ ਵਾਲਾ ਛੱਪੜ, ਕਮਾਲਪੁਰ ਰੋਡ ਵਾਲਾ ਛੱਪੜ, ਸਿਵਿਆਂ ਕੋਲ ਛੋਟੀ ਛੱਪੜੀ, ਗੁਰਾਇਆਂ ਰੋਡ ਵਾਲਾ ਛੱਪੜ ਅਤੇ ਬੜਾ ਪਿੰਡ ਦੀ ਢਾਬ। ਬੜਾ ਪਿੰਡ ਦੀ ਇਹ ਢਾਬ ਪਿੰਡ ਦੇ ਤੀਜੇ ਹਿੱਸੇ ਦਾ ਗੰਦਾ ਪਾਣੀ ਆਪਣੇ ਵਿੱਚ ਸੰਭਾਲਦੀ ਹੈ।

ਬੜਾ ਪਿੰਡ ਵਿੱਚ ਲਗਭਗ ਮੌਜੂਦ ਸਥਿਤੀ ਗੰਦੇ ਪਾਣੀ ਦੀ। (ਨਕਸ਼ੇ ਵਿੱਚ ਸਿਰਫ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਹੋ ਸਕਦਾ ਹੈ ਕਿ ਊਣਤਾਈ ਰਹਿ ਗਈ ਹੋਵੇ।)

2 Comments on “ਬੜਾ ਪਿੰਡ ਦੀ ਢਾਬ”

  1. ਬੜੇ ਪਿੰਡ ਤੋਂ ਰੁਖ਼ਸਤ ਹੋਇਆਂ ਕਾਫੀ ਸਾਲ ਹੋ ਗਏ, ਪਰ ਪਿੰਡ ਮੇਰੇ ਦਿਲ ਚੋਂ ਰੁਖ਼ਸਤ ਨਾ ਜੋ ਸਕਿਆ l

Comments are closed.