Barapind People Presence at Toll Palaza Ladhowal on 27 Sepember 2021

27 ਸਤੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਸਰਕਾਰ ਦੁਆਰਾ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ  ਸਮੁੱਚੇ ਭਾਰਤ ਬੰਦ ਦੀ ਕਾਲ  ਤੇ ਬੜਾ ਪਿੰਡ ਤੋਂ ਤਕਰੀਬਨ 200 ਕਿਸਾਨ-ਮਜਦੂਰ ਫਿਲੌਰ ਟੋਲ ਪਲਾਜ਼ਾ ਤੇ ਹਾਜ਼ਰੀ ਲਗਾਉਣ ਗਏ ਸਨ। ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀਆਂ ਬੜਾਪਿੰਡ ਇਕਾਈਆਂ ਦੇ ਝੰਡੇ ਥੱਲੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।  ਕਈ ਪੇਂਡੂ ਇਸ ਧਰਨੇ ਵਿੱਚ ਨਿੱਜੀ ਤੌਰ ਤੇ ਵੀ ਸ਼ਾਮਿਲ ਹੋਏ।  ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦੀ ਅਗਵਾਈ ਬਲਵਿੰਦਰ ਸਿੰਘ ਕਰ ਰਹੇ ਸਨ  ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਗਰੁੱਪ ਦੀ ਅਗਵਾਈ ਜਸਵੀਰ ਸਿੰਘ ਸਹੋਤਾ ਕਰ ਰਹੇ ਸਨ। ਕਿਉਂਕਿ ਇਸ ਮੌਕੇ ਬੜਾਪਿੰਡ ਤੋੰ ਬਹੁਤ ਸੱਜਣ ਗਏ ਸਨ ਕਈਆਂ ਦੇ ਨਾਮ ਲਿਖਦੇ ਸਮੇਂ ਯਾਦ ਨਹੀਂ ਆ ਰਹੇ ਹਨ ਪਰ ਕੁਝ ਨਾਮ ਚੇਤੇ ਹਨ ਜਿਨਾਂ ਵਿੱਚ  ਜਸਵੀਰ ਸਿੰਘ ਸਹੋਤਾ, ਬਲਵਿੰਦਰ ਸਿੰਘ ਸਹੋਤਾ, ਮਲਕੀਤ ਸਿੰਘ ਮੇਹਲੀ, ਨਵਦੀਪ ਸਿੰਘ ਮੈਂਬਰ ਬਲਾਕ ਸੰਮਤੀ, ਸਰਵਣ ਸਿੰਘ ਸਾਬਕਾ ਸਰਪੰਚ, ਗੋਰਖਾ, ਬੂਟਾ ਸਿੰਘ,  ਹਰਵਿੰਦਰ ਸਿੰਘ ਬਿੱਟਾ, ਸੁਖਜਿੰਦਰ ਸਿੰਘ ਰਾਜ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਰਜ਼ਾਦਾ, ਰਣਜੀਤ ਸਿੰਘ,  ਰਿੰਮੀ, ਮੈੰਟੂ, ਮੱਖਣ ਅਤੇ ਹੋਰ ਬਹੁਤ ਨੌਜ਼ਵਾਨ ਸਾਥੀ ਹਾਜ਼ਰ ਸਨ।