Birthday of Dr. B.R. Ambedkar celebrated at Bara Pind

ਅੱਜ 14 ਅਪ੍ਰੈਲ ਹੈ, ਅਤੇ ਅੱਜ ਦੇ ਦਿਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ 1891 ਵਿੱਚ ਹੋਇਆ ਸੀ। ਇਸ ਬਾਰ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਲੱਗੈ ਹੋਏ ਕਰਫਿਊ ਦੌਰਾਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਖੁੱਲਕੇ ਜਲਸਿਆਂ ਵਿੱਚ ਨਹੀਂ ਮਨਾ ਹੋਇਆ।

ਬੜਾ ਪਿੰਡ ਵਿੱਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਨੂੰ ਮਨਾਉਣ ਸੰਬੰਧੀ ਕੁਝ ਤਸਵੀਰਾਂ ਹਾਂਸਿਲ ਹੋਈਆਂ ਹਨ। ਰਜੀਵ ਕੁਮਾਰ ਪੰਚ ਅਤੇ ਕਾਲਾ ਦੁੱਗਲ ਨੇ ਪਰਿਵਾਰ ਸਹਿਤ ਡਾ. ਅੰਬੰਡਕਰ ਦਾ ਜਨਮ ਦਿਨ ਆਪਣੇ ਘਰ ਮਨਾਇਆ।

ਇਸੇ ਤਰਾਂ ਰਿਟਾਇਰਡ ਪਟਵਾਰੀ ਕੇਵਲ, ਛਿੰਦਰਪਾਲ ਘਿਰਲਾ, ਕਸ਼ਮੀਰੀ ਲਾਲ ਸਾਬਕਾ ਪੰਚ, ਸੁਦਰਸ਼ਨ ਕੁਮਾਰ ਨੰਬਰਦਾਰ ਆਦਿ ਨੇ ਰਲ ਕੇ ਘਰ ਵਿੱਚ ਡਾ. ਅੰਬੇਡਕਰ ਦੇ ਜਨਮ ਦਿਨ ਦਾ ਕੇਕ ਕੱਟਿਆ।

ਹੋਰ ਪਰਿਵਾਰਾਂ ਨੇ ਵੀ ਅਜਿਹਾ ਕੀਤਾ ਹੋਵੇਗਾ, ਕਰਫਿਊ ਲੱਗਾ ਹੋਣ ਕਰਕੇ ਜਿਸਦੀ ਜਾਣਕਾਰੀ ਨਹੀਂ ਮਿਲ ਸਕੀ।