ਕਰਫਿਊ ਵਿੱਚ ਢਿੱਲ ਨਾਲ ਬੜਾ ਪਿੰਡ ਵਿੱਚ ਕਾਰੋਬਾਰ

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਬਚਾਅ ਲਈ ਸਰਕਾਰ ਦੁਆਰਾ ਮਿਤੀ 22 ਮਾਰਚ 2020 ਤੋਂ ਲਗਾਇਆ ਗਿਆ ਜਨਤਾ ਲਾਕਡਾਉਨ/ਲਾਕਡਾਉਨ/ਕਰਿਫਊ ਮਿਤੀ 17 ਮਈ ਤੱਕ ਜਾਰੀ ਰਹੇਗਾ। ਸਰਕਾਰ ਦੁਆਰਾ ਅਰਥ ਵਿਵਸਥਾ ਨੂੰ ਸਾਹ ਦੇਣ ਅਤੇ ਆਮ ਜੰਤਾ ਨੂੰ ਸਹੂਲਤ ਦੇਣ ਲਈ ਕਰਫਿਊ ਵਿੱਚ ਸ਼ਰਤਾਂ ਸਹਿਤ ਕੁਝ ਛੋਟਾਂ ਦਿੱਤੀਆਂ ਗਈਆਂ ਹਨ।

ਲਾਕਾਉਨ-3 ਵਿੱਚ ਕੋਰੋਨਾ ਤੋਂ ਜ਼ਿਆਦਾ ਪ੍ਰਭਾਵਤ ਇਲਾਕੇ ਰੈਡ ਜੋਨ, ਥੋੜੇ ਘੱਟ ਪ੍ਰਭਾਵਿਤ ਇਲਾਕੇ ਔਰੈਂਜ਼ ਜੋਨ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਕੋਰੋਨਾ ਦਾ ਪ੍ਰਭਾਵ ਹੈ ਨਹੀਂ ਜਾਂ ਹਟ ਗਿਆ ਹੈ ਨੂੰ ਗਰੀਨ ਜੋਨ ਵਿੱਚ ਰੱਖਿਆ ਗਿਆ। ਕੋਰੋਨਾ ਤੋਂ ਪ੍ਰਭਾਵਿਤ ਖ਼ਾਸ ਇਲਾਕਿਆਂ ਨੂੰ ਕੇਨਟੋਨਮੈਂਟ ਜੋਨ ਵਿੱਚ ਰੱਖਿਆ ਗਿਆ ਹੈ। ਕੇਨਟੋਨਮੈਂਟਾਂ ਨੂੰ ਛੱਡ ਕੇ ਬਾਕੀ ਇਲਾਕਿਆਂ ਵਿੱਚ ਸ਼ਰਤਾ ਸਹਿਤ ਕਰਫਿਊ ਵਿੱਚ ਛੋਟਾਂ ਹੋਣਗੀਆਂ। ਸਮਾਨ ਵੇਚਣ ਵਾਲੀਆਂ ਦੁਕਾਨਾਂ ਖੁਲ੍ਹ ਸਕਣਗੀਆਂ। ਬਿਊਟੀ ਪਾਰਲਰ, ਹਜਾਮਤ ਦੀ ਦੁਕਾਨ, ਮਾਲਿਸ਼ ਕਰਨ ਵਾਲੇ ਸਪਾ ਆਦਿ ਬੰਦ ਰਹਿਣਗੇ।

ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਕਰਫਿਊ ਵਿੱਚ ਛੋਟ ਦੇਣ ਸਦਕਾ ਬੜਾ ਪਿੰਡ ਵਿੱਚ ਕੁਝ ਕਾਰੋਬਾਰ ਜਿਵੇਂ ਦਰਜੀ, ਹਲਵਾਈ, ਮੋਬਾਇਲ ਰੀਚਾਰਜ਼, ਮਨਿਆਰੀ, ਕੰਨਫੈਕਸ਼ਨਰੀ, ਕਲੀਨਿਕ, ਬਿਜਲੀ ਦੀਆਂ ਦੁਕਾਨਾਂ, ਹਾਰਡਵੇਅਰ ਦੀਆਂ ਦੁਕਾਨਾਂ, ਲੱਕੜ ਦੇ ਮਿਸਤਰੀ, ਰਾਜ ਮਿਸਤਰੀ, ਰੰਗ ਰੋਗਨ, ਐਨਕਾਂ ਦੀ ਦੁਕਾਨ, ਮੀਟ ਦੀਆਂ ਦੁਕਾਨਾਂ,  ਮਨੀ ਐਕਸਚੇਂਜ਼ ਆਦਿ ਹੌਲੀ-ਹੌਲੀ ਖੁਲ੍ਹ ਰਹੇ ਹਨ। ਪਰੰਤੂ ਕਾਫੀ ਦੁਕਾਨਾਂ ਅਜੇ ਵੀ ਬੰਦ ਹਨ।

ਡਾਕਘਰ, ਹਸਪਤਾਲ, ਪੈਟਰੌਲ ਪੰਪ, ਰਾਸ਼ਨ ਦਾ ਡੀਪੂ, ਬੈਂਕਾਂ, ਮੈਡੀਕਲ ਸਟੋਰ, ਆਟਾ ਚੱਕੀਆਂ, ਦੁੱਧ ਦੀਆਂ ਡੈਅਰੀਆਂ, ਕਰਿਆਨਾ ਸ਼ਾਪਾਂ,  ਫਲ ਅਤੇ ਸਬਜ਼ੀ ਦੀਆਂ ਦੁਕਾਨਾਂ, ਪੈਂਚਰ ਲਾਉਣ ਵਾਲੀਆਂ ਦੁਕਾਨਾਂ ਅਤੇ ਖੇਤੀਬਾੜੀ ਨਾਲ ਸਬੰਥਿਤ ਕੰਮ ਆਦਿ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਅਨੁਸਾਰ ਪਹਿਲਾਂ ਤੋਂ ਹੀ ਖੁੱਲ ਰਹੇ ਹਨ।

ਮਾਨਯੋਗ ਡੀ.ਸੀ. ਜਲੰਧਰ ਦੇ ਹੁਕਮ ਮਿਤੀ 6-5-2020 ਵਿੱਚ ਪਹਿਰਾ ਨੰਬਰ 1 ਤੇ ਸਾਫ ਲਿਖਿਆ ਹੈ ਕਿ ਪੈਂਡੂ ਖੇਤਰਾਂ ਵਿੱਚ Shop & Establishment Act ਤਹਿਤ ਰਜਿਸਟਰਡ ਦੁਕਾਨਾਂ ਨੂੰ 50% ਕਾਮਿਆਂ ਦੇ ਨਾਲ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁਲ੍ਹਣ ਦੀ ਆਗਿਆ ਹੋਵੇਗੀ। ਪਰੰਤੂ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਪੇਂਡੂ ਖੇਤਰ ਵਿੱਚ Multi Brand & Single Brand ਮਾਲ ਨੂੰ ਖੁਲ੍ਹਣ ਦੀ ਆਗਿਆ ਨਹੀਂ ਹੋਵੇਗੀ।

ਇੱਥੇ ਇਹ ਦੱਸ ਦੇਈਏ ਕਿ ਮਾਨਯੋਗ ਡੀ. ਸੀ. ਸਾਹਿਬ ਦੇ ਹੁਕਮ ਮਿਤੀ 6 ਮਈ 2020 ਦੇ ਪਹਿਰਾ ਨੰਬਰ 2 ਅਨੁਸਾਰ Stand Alone Shops ਭਾਵ ਕਿਸੇ ਦੁਕਾਨ ਦੇ ਖੱਬੇ-ਸੱਜੇ ਕੋਈ ਹੋਰ ਦੁਕਾਨ ਨਾ ਹੋਵੇ, ਦੀ ਸ਼ਰਤ ਸ਼ਹਿਰੀ ਖੇਤਰਾਂ ਲਈ ਹੈ। ਬੜਾ ਪਿੰਡ ਪੇਂਡੂ ਖੇਤਰ ਹੈ, ਮਾਨਯੋਗ ਜ਼ਿਲ੍ਹਾ ਅਧਕਾਰੀ ਦੇ ਹੁਕਮਾਂ ਅਨੁਸਾਰ ਬੜਾ ਪਿੰਡ ਵਿੱਚ ਇਹ ਸ਼ਰਤ ਲਾਗੂ ਨਹੀਂ ਹੋ ਰਹੀ।

ਹੁਕਮ ਮਿਤੀ 6 ਮਈ 2020 ਦੇ ਪਹਿਰਾ ਨੰਬਰ 4 ਅਨੁਸਾਰ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ ਚਿੱਟੇ ਰੰਗ ਦੇ ਗੋਲੇ ਬਣਾਏ ਜਾਣ, ਤਾਂ ਜੋ ਸਮਾਜਿਕ ਦੂਰੀ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਦੋ ਵਿਅਕਤੀਆਂ ਵਿਚਕਾਰ ਘੱਟੋ ਘੱਟ ਡੇਢ ਮੀਟਰ ਦੀ ਫਾਸਲਾ ਰੱਖਿਆ ਜਾਵੇ ਤਾਂ ਜੋ ਕੋਰੋਨਾ ਦੀ ਬਿਮਾਰੀ ਨਾ ਫੈਲ ਸਕੇ। ਸਾਰੇ ਦੁਕਾਨਦਾਰ ਅਤੇ ਦੁਕਾਨ ਤੇ ਕੰਮ ਕਰਦੇ ਵਿਅਕਤੀਆਂ ਵੱਲੋਂ ਮਾਸਕ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਅਤੇ ਸਮੇਂ – ਸਮੇਂ ਤੇ ਕੋਵਿਡ 19 ਸਬੰਧੀ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣਗੇ।

ਹੁਕਮ ਮਿਤੀ 6 ਮਈ 2020 ਦੇ ਪਹਿਰਾ ਨੰਬਰ 6 ਵਿੱਚ ਇਹ ਵੀ ਲਿਖਿਆ ਹੈ ਕਿ ਪਰਿਵਾਰ ਦਾ ਸਿਰਫ ਇੱਕ ਮੈਂਬਰ ਹੀ ਜ਼ਰੂਰੀ ਵਸਤਾਂ ਖ਼ਰੀਦਣ ਲਈ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਘਰ ਤੋਂ ਬਾਹਰ ਪੈਦਲ ਹੀ ਜਾਵੇਗਾ, ਜੇਕਰ ਕੋਈ ਵਿਅਕਤੀ ਵਹੀਕਲ ਲੈ ਕੇ ਸਮਾਨ ਲੈਂ ਜਾਂਦਾ ਹੈ ਤਾਂ ਵਾਹਨ ਜਬਤ ਕਰ ਲਿਆ ਜਾਵੇਗਾ। ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ।

ਮਾਨਯੋਗ ਡੀ.ਸੀ. ਜਲੰਧਰ ਵੱਲੋਂ 1 ਮਈ ਤੋਂ ਕਰਫਿਊ ਵਿੱਚ ਸਵੇਰੇ 7 ਤੋਂ 11 ਵਜੇ ਤੱਕ ਛੋਟ ਦਿੱਤੀ ਗਈ ਸੀ, 5 ਮਈ ਨੂੰ ਸਵੇਰੇ 9 ਤੋਂ 1 ਵਜੇ ਤੱਕ ਛੋਟ ਦਿੱਤੀ ਗਈ। ਹੁਣ 7 ਮਈ ਤੋਂ ਇਹ ਛੋਟ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਇਹ ਛੋਟ ਦਿੱਤੀ ਗਈ ਹੈ।

ਰੋਡ ਤੇ ਟਰੈਕਟਰ, ਟਰੱਕ, ਛੋਟੇ ਪਿਕਅੱਪ, ਕਾਰਾਂ, ਮੋਟਰ ਸਾਇਕਲ, ਸਕੂਟਰ ਆਦਿ ਚਲਦੇ ਆਮ ਦੇਖੇ ਜਾ ਸਕਦੇ ਹਨ। ਹੋ ਸਕਦਾ ਵਾਹਨ ਚਲਾਉਣ ਦੀ ਆਗਿਆ ਲਈ ਹੋਵੇ।

ਸ਼ਰਾਬ ਦਾ ਠੇਕਾ ਬੰਦ ਹੈ। ਸਰਕਾਰੀ ਅਤੇ ਨਿੱਜੀ ਸਕੂਲ ਬੰਦ ਹਨ। ਹਜਾਮਤ ਕਰਨ ਵਾਲੀਆਂ ਦੁਕਾਨਾਂ ਬੰਦ ਹਨ।