ਵਿਸ਼ਵ ਅਬਾਦੀ ਦਿਵਸ ਮਨਾਇਆ

ਮਿਸ਼ਨ ਫਤਹਿ ਤਹਿਤ ਅੱਜ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵੱਧਦੀ ਆਬਾਦੀ ਦੇ ਦੁਸ਼ ਪ੍ਰਭਾਵਾ ਸਬੰਧੀ ਜਾਣਕਾਰੀ ਪੈਦਾ ਕਰਨ ਲਈ ਵਿਸ਼ਵ ਅਬਾਦੀ ਦਿਵਸ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦੀ ਅਗਵਾਈ ਹੇਠ ਮਨਾਇਆ ਗਿਆ। ਕਰੋਨਾ ਦੀ ਸਮੱਸਿਆ ਨੂੰ ਦੇਖਦੇ ਹੋਏ ਇਸ ਵਾਰ ਸਰਕਾਰ ਵੱਲੋਂ ਬਿਪਤਾ ਦੀ ਘੜੀ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ ਆਤਮ ਨਿਰਭਰ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿਮੇਵਾਰੀ ਦਾ ਨਾਰਾ ਦਿੱਤਾ ਗਿਆ ਹੈ। ਇਸ ਮੌਕੇ ਡੈਟਲ ਮੈਡੀਕਲ ਅਫਸਰ ਡਾ ਅਵਿਨਾਸ਼ ਮੰਗੌਤਰਾ ਨੇ ਦੱਸਿਆ ਕਿ ਅਬਾਦੀ ਕਾਰਨ ਬੇਰੋਜਗਾਰੀ, ਗਰੀਬੀ, ਸਿਹਤ ਦੀ ਉਪਲਬਧਤਾ, ਸਿੱਖਿਆ ਦੇ ਮੌਕੇ, ਵਾਤਾਵਰਣ ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਲ ਸੰਸਾਰ ਦਾ ਕੇਵਲ 2.2% ਜਮੀਨੀ ਹਿੱਸਾ ਹੈ ਜੋ ਕਿ ਵਿਸ਼ਵ ਦੀ 17.7% ਅਬਾਦੀ ਦਾ ਬੋਝ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ 1947 ਵਿੱਚ ਭਾਰਤ ਦੀ ਅਬਾਦੀ ਕੇਵਲ 33 ਕਰੋੜ ਸੀ ਜੋਕਿ ਵੱਧ ਕੇ 138 ਕਰੋੜ ਦੇ ਕਰੀਬ ਹੋ ਗਈ ਹੈ। ੳਨਾ ਕਿਹਾ ਕਿ ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇ ਅਬਾਦੀ ਮੌਜੂਦ ਸਾਧਨਾਂ ਦੇ ਮੁਤਾਬਿਕ ਹੋਵੇ।
ਬਲਾਕ ਐਕਸਟੈਨਸ਼ਨ ਐਜੁਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਅਬਾਦੀ ਦੇ ਵਾਧੇ ਨੂੰ ਸੀਮਿਤ ਕਰਨ ਲਈ 11 ਜੁਲਾਈ ਤੋਂ 24 ਜੁਲਾਈ ਤੱਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਉਨ੍ਹਾਂ ਦੀ ਜਰੂਰਤ ਦੇ ਹਿਸਾਬ ਦੇ ਨਾਲ ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਹੈਲਥ ਸੁਪਰਵਾਈਜਰ ਸਤਨਾਮ, ਕੁਲਦੀਪ ਵਰਮਾ, ਲੈਬ ਟੈਕਨੈਸ਼ੀਨ ਰਮਨ ਕੁਮਾਰ, ਏਨਮ ਸੁਨੀਤਾ, ਏਨਮ ਸ਼ੁਕਤਲਾ ਦੇਵੀ ਅਤੇ ਹੈਲਥ ਸਟਾਫ ਮੌਜੂਦ ਸੀ।