Col Dr Gurbaksh Singh Sihota

ਬੜਾ ਪਿੰਡ ਹੀ ਨਹੀਂ ਤਹਿਸੀਲ ਫਿਲੌਰ ਇਲਾਕੇ ਵਿੱਚ ਊਧਮ ਸਿੰਘ ਅਰਜ਼ੀਨਵੀਸ ਨੂੰ ਕੌਣ ਨਹੀਂ ਸੀ ਜਾਣਦਾ, ਹੁਣ ਤੱਕ ਵੀ ਲੋਕਾਂ ਨੂੰ ਚੇਤੇ ਹੈ ਇਹ ਨਾਮ, ਖ਼ਾਸ ਕਰਕੇ ਜਿਨ੍ਹਾਂ ਨੇ ਆਪਣੀ ਜਾਇਦਾਦਾਂ ਦੀਆਂ ਰਜਿਸਟਰੀਆਂ ਬਾਬਾ ਊਧਮ ਸਿੰਘ ਜੀ ਤੋਂ ਲਿਖਵਾਈਆਂ । ਊਧਮ ਸਿੰਘ ਅਰਜ਼ੀਨਵੀਸ ਦਾ ਸਬੰਧ ਪੱਤੀ ਨੱਥਮੱਲ ਨਾਲ ਸੀ ਅਤੇ ਉਨ੍ਹਾਂ ਪਿਤਾ  ਸ. ਬਿਸਰਾਮ ਸਿੰਘ ਸਹੋਤਾ ਸਨ।

ਉਧਮ ਸਿੰਘ ਸਹੋਤਾ ਅਰਜ਼ੀ ਨਵੀਸ ਦੇ ਚਾਰ ਪੁੱਤਰ (ਕਰਨਲ) ਡਾ. ਗੁਰਬਖਸ਼ ਸਿੰਘ ਸਹੋਤਾ, ਸ. ਗੁਰਨਾਮ ਸਿੰਘ ਸਹੋਤਾ (ਹੁਣ ਸਵਰਗਾਸ), ਸ. ਗੁਰਦਿਆਲ ਸਿੰਘ ਸਹੋਤਾ (ਹੁਣ ਯੂ.ਕੇ.) ਅਤੇ ਸ. ਹਰਬਖ਼ਸ਼ ਸਿੰਘ ਸਹੋਤਾ (ਹੁਣ ਯੂ.ਕੇ.) ਹੋਏ।

ਕਰਨਲ ਡਾ. ਗੁਰਬਖ਼ਸ਼ ਸਿੰਘ ਸਹੋਤਾ ਦਾ ਜਨਮ 9 ਸਤੰਬਰ 1919 ਨੂੰ ਹੋਇਆ। ਕਰਨਲ ਡਾ. ਸਹੋਤਾ ਭਾਰਤੀ ਫੌਜ ਵਿੱਚ ਅੱਖਾਂ ਦੇ ਖ਼ਾਸ ਡਾਕਟਰ ਸਨ। ਕਰਨਲ ਡਾ. ਸਹੋਤਾ ਨੇ ਬਰਮਾ ਅਤੇ ਮਲੇਸ਼ੀਆਂ ਵਿੱਚ ਵਰਲਡ ਵਾਰ ਵਿੱਚ ਭਾਗ ਲਿਆ ਅਤੇ 1947-1948 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਸੇਵਾ ਨਿਭਾਈ। ਕਰਨਲ ਡਾ. ਸਹੋਤਾ ਭਾਰਤੀ ਫੌਜ ਵਿੱਚੋਂ 1975 ਵਿੱਚ ਸੇਵਾ ਮੁਕਤ ਹੋਏ, ਉਸ ਸਮੇਂ ਉਹ ਆਰਮੀ ਹਸਪਤਾਲ, ਦਿੱਲੀ ਕੈਂਟ ਵਿੱਚ ਤਾਇਨਾਤ ਸਨ।

ਸੇਵਾ ਮੁਕਤੀ ਤੋਂ ਬਾਅਦ ਕਰਨਲ ਡਾ. ਗੁਰਬਖ਼ਸ਼ ਸਿੰਘ ਸਹੋਤਾ ਕੇਰਲਾ ਸੂਬੇ ਦੇ ਸ਼ਹਿਰ ਪਾਲਘਾਟ ਵਿੱਚ ਰਹਿਣ ਲੱਗ ਪਏ। ਰਿਟਾਇਰ ਹੋਣ ਤੋਂ ਬਾਅਦ ਕਰਨਲ ਡਾ. ਸਹੋਤਾ ਆਪਣੇ ਘਰ ਤੋਂ ਚਲਦੇ ਕਲੀਨਕ ਤੋਂ ਅੱਖਾਂ ਦੇ ਮਰੀਜ਼ਾਂ ਦਾ ਇਲਾਜ਼ ਕਰਦੇ ਸਨ। ਲੱਘਭੱਗ ਸੌ ਸਾਲ ਦੀ ਤੰਦਰੁਸਤ ਉਮਰ ਹੰਢਾ ਕੇ ਕਰਨਲ ਡਾ. ਸਹੋਤਾ ਨੇ 20 ਜੂਨ 2019 ਨੂੰ ਆਖਰੀ ਸਾਹ ਲਿਆ।

ਲੋਕ ਭਲਾਈ ਲਈ ਕਰਨਲ ਡਾ. ਸਹੋਤਾ ਨੇ ਸਹੋਤਾ ਚੈਰੀਟੈਬਲ ਟਰਸਟ ਦੀ ਸਥਾਪਨਾ ਕੀਤੀ।

ਕਰਨਲ ਡਾ. ਸਹੋਤਾ ਦੇ ਇੱਕ ਪੁੱਤਰ (ਕੈਪਟਨ) ਅਮਰਜੀਤ ਸਿੰਘ ਸਹੋਤਾ ਅਤੇ ਇੱਕ ਧੀ ਡਾਕਟਰ ਰਮਨਜੀਤ ਕੌਰ ਸਹੋਤਾ ਹਨ।

Amarjit Singh Sihota

ਕਰਨਲ ਸਹੋਤਾ ਇੱਕ ਫੌਜੀ ਹੋਣ ਦੇ ਨਾਲ ਇੱਕ ਡਾਕਟਰ ਸਨ। ਉਨ੍ਹਾਂ ਦੇ ਪੁੱਤਰ  ਅਮਰਜੀਤ ਸਿੰਘ ਸਹੋਤਾ ਭਾਰਤੀ ਫੌਜ ਵਿੱਚ ਕੈਪਟਨ ਸਨ ਜਿਨ੍ਹਾਂ ਨੇ 3 ਕੈਲਵਰੀ, ਭਾਰਤੀ ਫੌਜ ਵਿੱਚ 1972 ਤੋਂ 1982 ਤੱਕ ਸੇਵਾ ਕੀਤੀ ਉਪਰੰਤ ਪੰਜਾਬ ਨੈਸ਼ਨਲ ਬੈਂਕ ਵਿੱਚ 2011 ਤੱਕ ਨੌਕਰੀ ਕੀਤੀ। ਉਹ ਗੁਰੂਗ੍ਰਾਮ ਵਿਖੇ ਰਹਾਇਸ਼ ਰੱਖਦੇ ਹਨ।

ਅਤੇ ਉਨ੍ਹਾਂ ਦੀ ਲੜਕੀ ਡਾ. ਰਮਨਜੀਤ ਕੌਰ ਸਹੋਤਾ ਆਲ ਇੰਡੀਆ ਇਂਸਟੀਟਿਊਟ ਆਫ ਮੈਡੀਕਲ ਸਾਇਂਸਸ ਨਵੀਂ ਦਿੱਲੀ ਵਿੱਚ ਨੇਤਰ ਵਿਗਿਆਨ ਦੇ ਪ੍ਰੋਫੈਸਰ (Professor of Ophthalmology) ਹਨ।

ਪ੍ਰੋਫੈਸਰ ਰਮਨਜੀਤ ਸਹੋਤਾ, MD, FRCS, FRCOphth, ਡਾ. ਰਾਜਿੰਦਰ ਪ੍ਰਸਾਦ ਸੈਂਟਰ ਫੌਰ ਨੇਤਰ (Ophthalmic) ਸਾਇੰਸਜ਼, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਨਵੀਂ ਦਿੱਲੀ, ਭਾਰਤ ਵਿੱਚ ਗਲਾਉਕੋਮਾ ਖੋਜ ਸਹੂਲਤਾਂ ਅਤੇ ਕਲੀਨਿਕਲ ਸੇਵਾਵਾਂ ਦੀ ਅਗਵਾਈ ਕਰ ਰਹੇ ਹਨ।

Prof Ramanjit Sihota, MD, FRCS, FRCOphth,

ਉਨ੍ਹਾਂ ਨੇ ਆਪਣੀ ਐਮਡੀ ਓਫਥਾਲਮੋਲੋਜੀ 1982 ਵਿੱਚ ਪੂਰੀ ਕੀਤੀ, ਅਤੇ FCRS, ਐਡਿਨਬਰਗ ਤੋਂ 1984 ਵਿੱਚ। ਉਨ੍ਹਾਂ ਨੇ ਵਰਲਡ ਗਲਾਉਕੋਮਾ ਐਸੋਸੀਏਸ਼ਨ ‘ਰਿਸਰਚ ਰੀਕੋਗਨੀਸ਼ਨ ਐਵਾਰਡ’ 2011, ਅਤੇ ਗਲਾਉਕੋਮਾ ਵਿੱਚ ਖੋਜ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ। ਉਹ ਅੰਤਰਰਾਸ਼ਟਰੀ ਗਲਾਉਕੋਮਾ ਰਿਸਰਚ ਸੁਸਾਇਟੀ ਦੇ ਮੈਂਬਰ ਹਨ, ਅਤੇ ਗਲਾਉਕੋਮਾ ਸੁਸਾਇਟੀ ਆਫ਼ ਇੰਡੀਆ ਦੀ ਸਾਬਕਾ ਪ੍ਰਧਾਨ ਹਨ। ਉਨ੍ਹਾਂ ਨੇ ਕਿਤਾਬਾਂ ਵਿੱਚ 16 ਅਧਿਆਇ ਲਿਖੇ ਹਨ, ਅਤੇ ਪੀਅਰ ਦੀ ਸਮੀਖਿਆ ਕੀਤੀ, ਸੂਚੀਬੱਧ, ਅੰਤਰਰਾਸ਼ਟਰੀ ਰਸਾਲਿਆਂ ਵਿੱਚ 130 ਤੋਂ ਵੱਧ ਪੇਪਰ ਪ੍ਰਕਾਸ਼ਤ ਹੋਏ ਹਨ।

Gagandeep Sihota

ਕਰਨਲ ਡਾ. ਸਹੋਤਾ ਦੇ ਪੋਤਰੇ ਦਾ ਨਾਮ ਗਗਨਦੀਪ ਸਿੰਘ ਸਹੋਤਾ ਹੈ, ਜੋ ਕਿ ਰੰਗ ਮੰਚ ਨਾਲ ਸਬੰਧ ਰੱਖਦਾ ਹੈ।

ਸਵ. ਉਧਮ ਸਿੰਘ ਅਰਜ਼ ਨਵੀਸ ਦੇ ਪੋਤਰੇ ਸ. ਜਸਬੀਰ ਸਿੰਘ ਸਹੋਤਾ ਆਪਣੇ ਪਿਤਾ ਗੁਰਦਿਆਲ ਸਿੰਘ ਸਹੋਤਾ ਨਾਲ ਇੰਗਲੈਂਡ ਵਿੱਚ ਰਹਿੰਦੇ ਹਨ ਅਤੇ ਅਕਸਰ ਬੜਾ ਪਿੰਡ ਆਉਂਦੇ ਰਹਿੰਦੇ ਹਨ। ਉਨ੍ਹਾਂ ਦਾ ਸੁਭਾਅ ਬਹੁਤ ਮਿਲਣਸਾਰ ਹੈ।