ਸੀ ਐਚ ਸੀ ਬੜਾ ਪਿੰਡ ਵਿਖੇ ਆਸ਼ਾ ਵਰਕਰਾਂ ਦੀ ਬੱਚਿਆਂ ਦੀ ਘਰੇਲੂ ਦੇਖਭਾਲ ਦੀ ਟਰੇਨਿੰਗ ਦੀ ਸ਼ੁਰੂਆਤ

ਬੱਚਿਆਂ ਵਿੱਚ ਮੌਤ ਦਰ ਘਟਾਉਣ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਆਸ਼ਾ ਵਰਕਰਾਂ ਦੀ ਬੱਚਿਆਂ ਦੀ ਘਰੇਲੂ ਦੇਖਭਾਲ ਦੀ ਟਰੇਨਿੰਗ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫਸਰ ਡਾ.ਜਤਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ।ਡਾ ਜਤਿੰਦਰ ਸਿੰਘ ਨੇ ਇਸ ਮੌਕੇ ਆਸ਼ਾ ਵਰਕਰਾਂ ਵੱਲੋਂ ਜੱਚਾ ਬੱਚੇ ਦੀ ਸਿਹਤ ਵਿੱਚ ਅਹਿਮ ਯੋਗਦਾਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਇਸ ਟਰੇਨਿੰਗ ਤੋ ਬਾਅਦ ਆਸ਼ਾ ਵਰਕਰ ਬੱਚਿਆਂ ਦੀ ਬਹਿਤਰ ਦੇਖ ਭਾਲ ਵਿੱਚ ਸਮਰੱਥ ਹੋਣਗੀਆ ਅਤੇ ਬੱਚਿਆਂ ਦੀ ਮੌਤ ਦਰ ਘਟਾਉਣ ਵਿੱਚ ਮਦਦ ਮਿਲੇਗੀ। ਮੈਡੀਕਲ ਅਫਸਰ ਡਾ ਹਰਪ੍ਰੀਤ ਕੌਰ ਨੇ ਨੰਵਜਨਮੇ ਬੱਚੇ ਦੀ ਦੇਖਭਾਲ ਸਬੰਧੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਨਵੀਂਆਂ ਹਦਾਇਤਾਂ ਮੁਤਾਬਕ ਆਸ਼ਾ ਵਰਕਰ 15 ਮਹੀਨੇ ਵਿੱਚ 12 ਵਿਜਿਟ ਬੱਚੇ ਦੇ ਘਰ ਵਿੱਚ ਕਰੇਗੀ। ਬੱਚਿਆਂ ਦੇ ਮਾ ਬਾਪ ਨੂੰ ਦੇਖ ਭਾਲ ਲਈ ਜਰੂਰੀ ਹਦਾਇਤਾਂ ਦੇਵੇਗੀ ਅਤੇ ਖਤਰੇ ਦੇ ਨਿਸ਼ਾਨ ਦਿਸਣ ਤੇ ਸਿਹਤ ਕੇਂਦਰ ਲਿਜਾਣ ਵਿੱਚ ਸਹਾਇਤਾ ਕਰੇਗੀ। ਇਸ ਮੌਕੇ ਤੇ ਹੈਲਥ ਸੁਪਰਵਾਈਜ਼ਰ ਸਤਨਾਮ ਅਤੇ ਏ.ਐਨ.ਐਮ.ਸੁਨੀਤਾ ਨੇ ਵਿਸ਼ੇਸ਼ ਯੋਗਦਾਨ ਦਿੱਤਾ।