ਲੌਕਡਾਊਨ 4.0 ਕੀ ਕੁਝ ਖੁੱਲ੍ਹੇਗਾ ਅਤੇ ਕੀ ਬੰਦ

ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਕਾਬੂ ਰੱਖਣ ਲਈ ਲੌਕਡਾਊਨ ਦਾ ਤੀਜਾ ਪੜਾਅ 17 ਮਈ ਦੀ ਅੱਧੀ ਰਾਤ ਨੂੰ ਖ਼ਤਮ ਹੋ ਰਿਹਾ ਹੈ।

ਭਾਰਤ ਵਿੱਚ ਲੌਕਡਾਊਨ 4.0 ਹੁਣ 31 ਮਈ ਤੱਕ ਵਧਾ ਦਿੱਤਾ ਹੈ । ਇਸ ਲਈ ਹੇਠ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ

ਇਹ ਗਤੀਵਿਧੀਆਂ ਬੰਦ ਰਹਿਣਗੀਆਂ:

ਮੈਡੀਕਲ ਸੇਵਾਵਾਂ ਲਈ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ। ਹਵਾਈ ਐਂਬੂਲੈਂਸਾਂ ਗ੍ਰਹਿ ਮੰਤਰਾਲਾ ਦੀ ਪ੍ਰਵਾਨਗੀ ਨਾਲ ਕੰਮ ਕਰ ਸਕਣਗੀਆਂ।

ਮੈਟਰੋ ਅਤੇ ਰੇਲ ਸੇਵਾਵਾਂ।

ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਤੇ ਸਿਖਲਾਈ ਸੰਸਥਾਵਾਂ। ਇਸ ਦੌਰਾਨ ਔਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਸਿਵਾਏ ਉਹ ਸੇਵਾਵਾਂ ਜੋ ਹੈਲਥ ਵਰਕਰਾਂ ਨੂੰ ਰੱਖਣ ਲਈ ਅਤੇ ਕੁਆਰੰਟੀਨ ਕਰਨ ਲਈ ਵਰਤੀਆਂ ਜਾ ਰਹੀਆਂ ਸੇਵਾਵਾਂ ਦੇ ਹੋਟਲ ਤੇ ਰੈਸੋਰੈਂਟ ਅਤੇ ਮਹਿਮਾਨ ਨਿਵਾਜ਼ੀ ਨਾਲ ਜੁੜੀਆਂ ਸੇਵਾਵਾਂ ਬੰਦ ਰਹਿਣਗੀਆਂ।

ਸਾਰੇ ਸਿਨੇਮਾ-ਘਰ ਅਤੇ ਮਾਲ, ਜਿਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਬਾਰ ਅਤੇ ਔਡੀਟੋਰੀਅਮ, ਅਸੈਂਬਲੀ ਹਾਲ ਤੇ ਅਜਿਹੀਆਂ ਹੋਰ ਥਾਵਾਂ ਬੰਦ ਰਹਿਣਗੀਆਂ। ਜਦਕਿ ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਖੁੱਲ੍ਹ ਸਕਣਗੇ ਪਰ ਦਰਸ਼ਕਾਂ ਤੋਂ ਬਿਨਾਂ।

ਸਾਰੇ ਸਮਾਜਿਕ/ ਸਿਆਸੀ/ ਮਨੋਰੰਜਨ/ ਅਕਾਦਮਿਕ/ ਸੱਭਿਆਚਾਰਕ/ ਧਾਰਮਿਕ ਸਮਾਗਮ/ ਹੋਰ ਵੱਡੇ ਇਕੱਠ ਨਹੀਂ ਹੋ ਸਕਣਗੇ।

ਸਾਰੇ ਧਾਰਮਿਕ ਅਸਥਾਨ ਜਨਤਾ ਲਈ ਬੰਦ ਰਹਿਣਗੇ। ਧਾਰਮਿਕ ਇੱਕਠਾਂ ਉੱਪਰ ਪਾਬੰਦੀ ਜਾਰੀ ਰਹੇਗੀ।

ਇਹ ਗਤੀਵਿਧੀਆ ਕੁਝ ਪਾਬੰਦੀਆਂ ਨਾਲ ਸ਼ੁਰੂ ਕੀਤੀਆਂ ਜਾ ਸਕਣਗੀਆਂ:

ਸੰਬੰਧਿਤ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਪਸੀ ਸਹਿਮਤੀ ਨਾਲ ਯਾਤਰੀਆਂ ਦੀ ਯਾਤਰੀ ਵਾਹਨਾਂ ਅਤੇ ਬਸਾਂ ਰਾਹੀਂ ਅੰਤਰ-ਰਾਜੀ ਆਵਾਜਾਈ ਹੋ ਸਕੇਗੀ।

ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਜਾਰੀ ਰਹੇਗਾ।

65 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਸਰਕਾਰੀ ਤੇ ਪ੍ਰਾਈਵੇਟ ਸਾਰੇ ਮੁਲਾਜ਼ਮਾਂ ਨੂੰ ਮੋਬਾਈਲ ਫੋਨਾਂ ਵਿੱਚ ਆਰੋਗਿਆ ਸੇਤੂ ਐਪ ਇੰਸਟਾਲ ਕਰਨਾ ਜ਼ਰੂਰੀ।

ਕੋਈ ਵੀ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਮੈਡੀਕਲ ਸਟਾਫ, ਨਰਸਾਂ, ਸੈਨੀਟੇਸ਼ਨ ਵਰਕਰਾਂ ਅਤੇ ਐਂਬੂਲੈਂਸਾਂ ਦੀ ਆਵਾਜਾਹੀ ਨੂੰ ਨਹੀਂ ਰੋਕੇਗਾ। ਟਰੱਕਾਂ ਦੀ ਆਵਾਜਾਹੀ ਵੀ ਜਾਰੀ ਰਹੇਗੀ।

ਕੰਟੇਨਮੈਂਟ, ਬਫ਼ਰ, ਲਾਲ, ਹਰੇ ਅਤੇ ਸੰਤਰੀ ਜ਼ੋਨ ਬਾਰੇ

ਸੰਬੰਧਿਤ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਜ਼ਿਲ੍ਹਾ ਪ੍ਰਸ਼ਾਸਨ ਕੰਟੇਨਮੈਂਟ, ਬਫ਼ਰ, ਲਾਲ, ਹਰੇ ਅਤੇ ਸੰਤਰੀ ਜ਼ੋਨ ਤੈਅ ਕਰ ਸਕਣਗੇ।

ਕੰਟੇਨਮੈਂਟ ਜ਼ੋਨ ਜ਼ੋਨਾਂ ਵਿੱਚ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਹੀ ਆਗਿਆ ਹੋਵੇਗੀ। ਮੈਡੀਕਲ ਐਮਰਜੈਂਸੀਆਂ ਤੋਂ ਇਲਾਵਾ ਇਨ੍ਹਾਂ ਜ਼ੋਨਾਂ ਵਿੱਚ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀਆਂ ਉੱਪਰ ਸਖ਼ਤ ਪਾਬੰਦੀ ਹੋਵੇਗੀ। ਇਸ ਮੰਤਵ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।