ਜਲੰਧਰ ਜ਼ਿਲ੍ਹੇ ਵਿੱਚ ਦੁਕਾਨਾਂ ਖੋਲ੍ਹਣ ਲਈ ਹੁਕਮ ਮਿਤੀ 11 ਮਈ 2020

ਮਾਨਯੋਗ ਡੀ.ਸੀ. ਜਲੰਧਰ ਦੇ ਹੁਕਮ ਮਿਤੀ  11-5-2020  ਵਿੱਚ ਪਹਿਰਾ ਨੰਬਰ 1 ਤੇ ਸਾਫ ਲਿਖਿਆ ਹੈ ਕਿ ਪੈਂਡੂ ਖੇਤਰਾਂ ਵਿੱਚ Shop & Establishment Act ਤਹਿਤ ਰਜਿਸਟਰਡ ਦੁਕਾਨਾਂ ਨੂੰ 50% ਕਾਮਿਆਂ ਦੇ ਨਾਲ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁਲ੍ਹਣ ਦੀ ਆਗਿਆ ਹੋਵੇਗੀ। ਪਰੰਤੂ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਪੇਂਡੂ ਖੇਤਰ ਵਿੱਚ Multi Brand & Single Brand ਮਾਲ ਨੂੰ ਖੁਲ੍ਹਣ ਦੀ ਆਗਿਆ ਨਹੀਂ ਹੋਵੇਗੀ।

ਹੁਕਮ ਮਿਤੀ 11 ਮਈ 2020 ਦੇ ਪਹਿਰਾ ਨੰਬਰ 4 ਅਨੁਸਾਰ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ ਚਿੱਟੇ ਰੰਗ ਦੇ ਗੋਲੇ ਬਣਾਏ ਜਾਣ, ਤਾਂ ਜੋ ਸਮਾਜਿਕ ਦੂਰੀ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਦੋ ਵਿਅਕਤੀਆਂ ਵਿਚਕਾਰ ਘੱਟੋ ਘੱਟ ਡੇਢ ਮੀਟਰ ਦੀ ਫਾਸਲਾ ਰੱਖਿਆ ਜਾਵੇ ਤਾਂ ਜੋ ਕੋਰੋਨਾ ਦੀ ਬਿਮਾਰੀ ਨਾ ਫੈਲ ਸਕੇ। ਸਾਰੇ ਦੁਕਾਨਦਾਰ ਅਤੇ ਦੁਕਾਨ ਤੇ ਕੰਮ ਕਰਦੇ ਵਿਅਕਤੀਆਂ ਵੱਲੋਂ ਮਾਸਕ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਅਤੇ ਸਮੇਂ – ਸਮੇਂ ਤੇ ਕੋਵਿਡ 19 ਸਬੰਧੀ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣਗੇ।

ਹੁਕਮ ਮਿਤੀ 11 ਮਈ 2020 ਦੇ ਪਹਿਰਾ ਨੰਬਰ 6 ਵਿੱਚ ਇਹ ਵੀ ਲਿਖਿਆ ਹੈ ਕਿ ਪਰਿਵਾਰ ਦਾ ਸਿਰਫ ਇੱਕ ਮੈਂਬਰ ਹੀ ਜ਼ਰੂਰੀ ਵਸਤਾਂ ਖ਼ਰੀਦਣ ਲਈ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਘਰ ਤੋਂ ਬਾਹਰ ਪੈਦਲ ਹੀ ਜਾਵੇਗਾ, ਜੇਕਰ ਕੋਈ ਵਿਅਕਤੀ ਵਹੀਕਲ ਲੈ ਕੇ ਸਮਾਨ ਲੈਂ ਜਾਂਦਾ ਹੈ ਤਾਂ ਵਾਹਨ ਜਬਤ ਕਰ ਲਿਆ ਜਾਵੇਗਾ। ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ।

ਇੱਥੇ ਦੱਸ ਦੇਈਏ ਕਿ ਮਾਨਯੋਗ ਡੀ. ਸੀ. ਸਾਹਿਬ ਦਾ ਦੁਕਾਨਾਂ ਖੋਹਲਣ ਸਬੰਧੀ ਨਵਾਂ ਹਕਮ ਜੋ ਮਿਤੀ 11 ਮਈ 2020 ਨੂੰ ਪਾਸ ਹੋਇਆ ਹੈ ਦਾ ਪਹਿਰਾ ਨੰਬਰ 2 ਵਿੱਚ ਸਿਰਫ ਸ਼ਹਿਰਾਂ ਵਿੱਚ ਲਾਗੂ ਹੁੰਦਾ ਹੈ। ਪਿੰਡਾਂ ਲਈ ਇਸ ਪਹਿਰੇ ਦਾ ਕੋਈ ਪ੍ਰਭਾਵ ਨਹੀਂ ਹੈ।

ਉਕਤ ਹੁਕਮ ਦੇ ਪਹਿਰਾ ਨੰ. 5 ਵਿੱਚ ਥੋਕ ਅਤੇ ਪਰਚੂਨ ਕੈਮਿਸਟਾਂ ਦੀਆਂ ਦੁਕਾਨਾਂ ਖੋਲ੍ਹਣ ਸਬੰਧੀ ਹੁਕਮ ਹਨ।

ਕੰਨਟੇਨਮੈਂਟ ਜੋਨਾਂ ਵਿੱਚ ਕੋਈ ਵੀ ਦੁਕਾਨ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ ਚਾਹੇ ਪੇੰਡੂ ਖੇਤਰ ਹੋਵੇ ਜਾਂ ਸ਼ਹਿਰੀ ਖੇਤਰ।

ਮਨਯੋਗ ਡੀ ਸੀ ਸਾਹਿਬ ਦੇ ਹੁਕਮ ਮਿਤੀ 11-5-20 ਨੂੰ ਤੁਸੀਂ ਜਲੰਧਰ ਪ੍ਰਸਾਸ਼ਨ ਦੀ ਸਰਕਾਰੀ ਬੈਵਸਾਇਟ  https://jalandhar.nic.in/fight-corona/ ਤੇ ਜਾ ਕੇ ਖੁਦ ਦੇਖ ਸਕਦੇ ਹੋ।