ਬੜਾ ਪਿੰਡ ਨਿਵਾਸੀਆਂ ਵੱਲੋਂ ਕਣਕ ਦਾ ਦਸਵੰਧ 10 ਮਈ ਨੂੰ ਹਰਿਮੰਦਿਰ ਸਾਹਿਬ ਵਿਖੇ ਭੇਜਿਆ ਜਾਵੇਗਾ।

ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਬਚਾਅ ਲਈ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਵਿੱਚ ਲੋਕ ਫਸੇ ਹੋਏ ਹਨ, ਗੁਰੂ ਨਾਨਕ ਦੇ ਲੰਗਰ ਚੱਲ ਰਹੇ ਹਨ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਕਣਕ ਦੇ ਦਸਵੰਦ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਚੱਲਦੇ ਲੰਗਰਾਂ ਲਈ ਦੇਣ ਦਾ ਸੁਨੇਹਾ ਲਗਾਇਆ ਸੀ।

ਇਸ ਕਾਰਜ ਲਈ ਬੜਾ ਪਿੰਡ ਨਿਵਾਸੀਆਂ ਵੱਲੋਂ ਇਕੱਠਾ ਕੀਤਾ ਗਿਆ ਕਣਕ ਦਾ ਦਸਵੰਦ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮਿਤੀ 10 ਮਈ 2020 ਨੂੰ ਭੇਜਿਆ ਜਾਵੇਗਾ।

ਗੁਰਦੁਆਰਾ ਟਾਹਲੀ ਸਾਹਿਬ, ਮਸੰਦਪੁਰ ਰੋਡ, ਬੜਾ ਪਿੰਡ।

ਕਣਕ ਦਾ ਦਸਵੰਧ ਗੁਰਦੁਆਰਾ ਬਾਬਾ ਟਾਹਲੀ ਸਾਹਿਬ ਜੀ, ਮਸੰਦਪੁਰ ਰੋਡ ਬੜਾ ਪਿੰਡ ਵਿਖੇ ਇਕੱਠਾ ਕੀਤਾ ਜਾ ਰਿਹਾ ਹੈ। ਜੋ ਸੱਜਣ ਆਪਣਾ ਦਸਵੰਧ ਦੇਣਾ ਚਾਹੁੰਦੇ ਹਨ ਤਾਂ ਉਹ ਸਮਰੱਥਾ ਮੁਤਾਬਿਕ ਕਣਕ ਦਾ ਦਸਵੰਧ ਦੇਣ ਦੀ ਕ੍ਰਿਪਾਲਤਾ ਕਰਨ ਜੀ। ਗੁਰੂ ਭਲਾ ਕਰੇਗਾ।