ਪਿੰਡ ਵਿਰਕ ਹੁਣ ਕੋਵਿਡ 19 ਤੋ ਮੁਕਤ ਹੋ ਚੁਕਾ ਹੈ। – SMO ਬੜਾ ਪਿੰਡ

ਵਿਰਕ ਪਿੰਡ ਵਿੱਚ ਕੋਵਿਡ 19 ਦੇ ਸਾਰੇ ਟੈਸਟਾਂ ਦੀ ਰਿਪਰੋਟ ਨੇਗੇਟਿਵ ਆਉਣ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਸੈਟਰ ਬੜਾ ਪਿੰਡ ਡਾ. ਜੋਤੀ ਫੋਕੇਲਾ ਨੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ। ਉਨਾ ਦਸਿਆ ਕਿ 25/5/2020 ਨੂੰ ਸਿਵਲ਼ ਹੋਸਪਿਟਲ ਜਲੰਧਰ ਦੀ ਮੇਡਿਕਲ ਟੀਮ ਵਲੋਂ 53 ਵਿਅਕਤਿਆ ਦੇ ਕੋਵਿਡ 19 ਟੇਸਟ ਦੇ ਸੈਪਲ ਲਏ ਗਏ ਸਨ ਜਿਨਾ ਨੂੰ ਗਵਰਮੇਂਟ ਮੇਡਿਕਲ ਕਾਲਜ ਅੰਮ੍ਰਿਤਸਰ ਦੀ ਲਬੋਰੋਟਰੀ ਵਿੱਚ ਜਾਂਚ ਲਈ ਭੇਜਿਆ ਸੀ|

ਸਿਵਲ ਹੋਸਪਿਟਲ ਜਲੰਧਰ ਦੀ ਮੇਡਿਕਲ ਟੀਮ ਵਲੋਂ 53 ਵਿਅਕਤਿਆ ਦੇ ਕੋਵਿਡ 19 ਟੇਸਟ ਦੇ ਸੈਪਲ ਲਏ ਗਏ ਸਨ

ਡਾ ਜੋਤੀ ਫੋਕੇਲਾਂ ਨੇ ਦਸਿਆ ਕਿ ਇਨਾਂ ਸਾਰੀਆਂ ਦੀ ਰਿਪਰੋਟ ਨੇਗੇਟਿਵ ਆਈ ਹੈ| ਜ਼ਿਕਰ ਯੋਗ ਹੈ ਕਿ 24 ਮਾਰਚ ਨੂੰ ਵਿਰਕ ਪਿੰਡ ਵਿੱਚ 3 ਕੋਵਿਡ 19 ਦੇ ਕੇਸ ਪੋਜ਼ਿਟਿਵ ਪਾਏ ਗਏ ਸਨ ਅਤੇ ਬਾਅਦ ਵਿੱਚ 27 ਮਾਰਚ ਉਨਾ ਦੇ ਪਰਿਵਾਰ ਦਾ ਇੱਕ ਹੋਰ ਮੈੰਬਰ ਵੀ ਪੋਜ਼ਿਟਿਵ ਪਾਇਆ ਗਿਆ ਸੀ| ਇਹ ਸਾਰੇ ਕੋਵਿਡ 19 ਮਰੀਜ ਹੁਣ ਠੀਕ ਹੋ ਕੇ ਘਰ ਵਾਪਸ ਆ ਚੁਕੇ ਹਨ| ਡਾ. ਜੋਤੀ ਫੋਕੇਲਾ ਨੇ ਦਸਿਆ ਕਿ ਉਨਾਂ ਦੀ ਟੀਮ ਨੇ ਵਿਰਕ ਪਿੰਡ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਸੰਪਰਕਾ ਦੀ ਟਰੇਸਿੰਗ, ਟੈਸਟਿੰਗ, ਘਰ-ਘਰ ਸਰਵੇ ਵਰਗੇ ਕਦਮ ਚੁਕੇ ਜਿਨਾ ਸਦਕਾ ਇਹ ਪਿੰਡ ਹੁਣ ਕੋਵਿਡ 19 ਤੋ ਮੁਕਤ ਹੋ ਚੁਕਾ ਹੈ। ।

ਡਾ ਜੋਤੀ ਫੋਕੇਲਾਂ ਨੇ ਦਸਿਆ ਕਿ ਵਿਰਕ ਵਿੱਚ ਵਿਸ਼ੇਸ਼ ਤੋਰ ਤੇ ਮੇਡਿਕਲ ਅਫਸਰ ਡਾ ਮੋਹਿਤ ਚੰਦਰ, ਡਾ ਮਮਤਾ ਗੌਤਮ, ਡਾ ਹਰਪ੍ਰੀਤ ਕੌਰ, ਆਯਰੁਵੈਦਿਕ ਮੇਡਿਕਲ ਅਫਸਰ ਡਾ ਤਨੂੰ ਬਾਬਰੇ, ਡਾ ਬਲਜਿੰਦਰ ਸਿੰਘ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਸਤਨਾਮ, ਹੈਲਥ ਸੁਪਰਵਾਇਜ਼ਰ ਅਵਤਾਰ ਚੰਦ, ਏਨਮ ਸ਼ਸ਼ੀ ਬਾਲਾ, ਆਸ਼ਾ ਵਰਕਰਸ ਨੇ ਵਿਸ਼ੇਸ਼ ਯੋਗਦਾਨ ਪਾਇਆ|