ਇਲਾਕਾ ਨਿਵਾਸੀਆ ਵਿੱਲੋ ਕੋਵਿਡ 19 ਦੀ ਵਿਰਕ ਪਿੰਡ ਵਿੱਚ ਰੋਕਥਾਮ ਲਈ ਸਿਹਤ ਵਿਭਾਗ ਦਾ ਧੰਨਵਾਦ ਕੀਤਾ

ਅੱਜ ਇਲਾਕਾ ਨਿਵਾਸੀਆ ਵਿੱਲੋ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਦੀ ਸਿਹਤ ਟੀਮ ਨੂੰ ਵਿਰਕ ਪਿੰਡ ਨੂੰ ਕ੍ਰੋਨਾ ਮੁਕਤ ਬਣਾਉਣ ਦੇ ਸਫਲ ਯਤਨਾਂ ਲਈ ਸਨਮਾਨਿਤ ਕੀਤਾ। ਇਸ ਮੌਕੇ ਤੇ ਡਾ ਆਸ਼ੁ ਅਤੇ ਸ਼੍ਰੀ ਕ੍ਰਿਸ਼ਨ ਲਾਲ ਵਲੋਂ ਕੰਮਊਨਿਟੀ ਹੈਲਥ ਸੈਂਟਰ ਦੀ ਸਮੁਚੀ ਟੀਮ ਦਾ ਹਾਰ ਪਾ ਕੇ ਅਤੇ ਫੂਲ ਦੇ ਕੇ ਸਨਮਾਨ ਕੀਤਾ| ਉਨਾ ਦੇ ਨਾਲ ਲਾਲਾ ਅਮਰਜੀਤ ਅਤੇ ਸ਼੍ਰੀ ਪਯੁਸ਼ ਵੀ ਮਜੂਦ ਸਨ| ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦਾ ਵਿਰਕ ਪਿੰਡ ਵਿੱਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਤੇ ਤੁਰੰਤ ਸੰਪਰਕ ਦੀ ਟਰੇਸਿੰਗ, ਟੈਸਟਿੰਗ ਅਤੇ ਹੋਰ ਉਪਾਵਾਂ ਦੁਆਰਾ ਇੱਕ ਪਰਿਵਾਰ ਤੋਂ ਬਾਹਰ ਨਾ ਫੈਲਣ ਤੋਂ ਰੋਕਣ ਲਈ ਕੀਤੇ ਯਤਨਾ ਦਾ ਧੰਨਵਾਦ ਕੀਤਾ। ਬੀਤੇ ਦਿਨੀ ਸਾਰੇ ਚਾਰੇ ਪਰਿਵਾਰ ਦੇ ਮੈਂਬਰ ਠੀਕ ਹੋ ਕੇ ਪਿੰਡ ਵਿਰਕ ਵਿੱਚ ਆਪਣੇ ਘਰਾਂ ਨੂੰ ਪਰਤ ਆਏ ਸਨ ਅਤੇ ਇਹ ਪਿੰਡ ਫਿਲਹਾਲ ਕਰੋਨਾ ਮੁਕਤ ਹੋ ਚੁੱਕਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਵਲੋਂ ਏਨਮ ਵਿਰਕ ਸ਼ਸ਼ੀ ਬਾਲਾ ਦੇ ਕੰਮ ਦੀ ਵਿਸ਼ੇਸ਼ ਤੋਰ ਤੇ ਸ਼ਲਾਗਾ ਕੀਤੀ| ਡੈਂਟਲ ਮੈਡੀਕਲ ਅਫਸਰ ਡਾ: ਅਵਿਨਾਸ਼ ਮੰਗੋਤਰਾ ਨੇ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲਿਆ ਵਿੱਚ ਡਾ ਅਵਿਨਾਸ਼ ਮੰਗੋਤਰਾ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਅਵਤਾਰ ਚੰਦ, ਹੈਲਥ ਸੁਪਰਵਾਇਜ਼ਰ ਸਤਨਾਮ, ਹੈਲਥ ਸੁਪਰਵਾਇਜ਼ਰ ਜਸਵਿੰਦਰ ਸਿੰਘ, ਐਲ ਐਚ ਵੀ ਸਰਬਜੀਤ ਕੌਰ, ਲੈਬ ਟੈਕਨੀਸ਼ੀਅਨ ਰਮਨ ਕੁਮਾਰ, ਲੈਬ ਟੈਕਨੀਸ਼ੀਅਨ, ਰਾਬਰਟ ਮਸੀਅ, ਏਨਮ ਸੁਨੀਤਾ, ਏਨਮ ਵਿਰਕ ਸ਼ਸ਼ੀ ਬਾਲਾ ਸਾਮਲ ਸਨ|