ਵਿਸ਼ਵ ਰੇਬੀਜ਼ ਦਿਵਸ ਮਨਾਇਆ
ਰੇਬੀਜ਼ (ਹਲਕਾਅ) ਦੀ ਬਿਮਾਰੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਕੁੱਤੇ ਦੇ ਕੱਟੇ ਨੂੰ ਅਣਦੇਖਾ ਨਾ ਕਰੋ ਇਹ ਜਾਨਲੇਵਾ ਵੀ ਹੋ ਸਕਦਾ ਹੈ ਅਤੇ ਇਸ ਦਾ ਤਰੁੰਤ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਘਰਾ ਵਿੱਚ ਰੱਖੇ ਪਾਲਤੂ ਜਾਨਵਰਾ ਦਾ ਵੈਟਨਰੀ ਹਸਪਤਾਲਾ ਤੋ ਟੀਕਾਕਰਨ ਹੋਣਾ ਅਤੀ ਜਰੂਰੀ ਹੈ ਅਤੇ ਬੱਚਿਆ ਦਾ ਖਾਸ ਕਰਕੇ ਧਿਆਨ ਰੱਖਣ ਦੀ ਜਰੂਰਤ ਹੈ । ਜੇਕਰ ਕੋਈ ਕੁੱਤਾ ਜਾ ਹੋਰ ਜਾਨਵਰ ਕੱਟ ਜਾਵੇ ਤਾਂ ਟੀਕਾਰਨ ਕਰਵਾਉਣ ਤੋ ਪਰਹੇਜ਼ ਨਹੀ ਕਰਨਾ ਚਾਹੀਦਾ। ਇਸ ਲਈ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਪਰ ਕਈ ਲੋੋਕ ਕੁੱਤੇ ਦੇ ਵੱਡੇ ਨੂੰ ਨਜਰਅੰਦਰ ਕਰ ਦਿੰਦੇ ਹਨ ਜ਼ੋ ਕਿ ਘਾਤਕ ਸਿੱਧ ਹੋ ਸਕਦਾ ਹੈ। ਡਾ ਜਤਿੰਦਰ ਸਿੰਘ ਨੇ ਰੇਬਿਜ ਤੋਂ ਬਚਾਅ ਦੇ ਲਈ ਨੁਕਤੇ ਸਾਝੇ ਕਰਦੇ ਹੋਏ ਕਿਹਾ ਕਿ ਜਾਨਵਰ ਦੇ ਵੱਡੇ ਜਾਣ ਤੇ ਜਖਮ ਨੂੰ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ , ਜਾਨਵਰ ਦੇ ਵੱਡੇ ਜਾ ਖਰੋਚਾ ਨੂੰ ਅਣਦੇਖਾ ਨਾ ਕਰੋ।ਬਿਨਾ ਕਿਸੇ ਦੇਰੀ ਤੋਂ ਡਾਕਟਰ ਕੋਲੋ ਇਲਾਜ ਕਰਵਾਉ। ਇਸ ਦੇ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲਾ ਵਿੱਚ ਸੰਪਰਕ ਕਰੋ। ਉਨ੍ਹਾਂ ਦੱਸਿਆ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਸਰਕਾਰੀ ਜਿਲਾ ਹਸਪਤਾਲਾ , ਸਬ ਡਵੀਜਨਾ ਹਪਸਤਾਲਾ ਅਤੇ ਕੰਮਿਊਨਿਟੀ ਹੈਲਥ ਸੈਟਰਾਂ ਵਿੱਚ ਮੁਫਤ ਲਗਾਏ ਜਾਂਦੇ ਹਨ।ਇਸ ਮੌਕੇ ਤੇ ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਈਜ਼ਰ ਸਤਨਾਮ, ਏਨਮ ਸੁਨੀਤਾ ਹਾਜ਼ਰ ਸਨ।