ਬੜਾ ਪਿੰਡ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ

ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਵਸ ਮਾਨਿਆ| ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦਸਿਆ ਕਿ ਨਸ਼ਿਆਂ ਦੇ ਕਾਰਨ ਵਿਅਕਤੀ ਅਤੇ ਸਮਾਜ ਤੇ ਕਈ ਪਰਕਾਰ ਦੇ ਦੁਸ਼ ਪਰਭਾਵ ਪੈਂਦੇ ਹਨ| ਉਨਾਂ ਦਸਿਆ ਕਿ ਜਿਥੇ ਨਸ਼ਿਆਂ ਕਾਰਨ ਵਿਅਕਤੀ ਅਤੇ ਉਸਦਾ ਪਰਿਵਾਰ ਗਭੀਰ ਆਰਥਿਕ ਸੰਕਟ ਦਾ ਸਮਣਾ ਕਰਦਾ ਹੈਂ ਉਥੇ ਏਡਸ ਅਤੇ ਹੇਪਾਟਾਇਟਿਸ ਸੀ ਵਰਗੀਆਂ ਬਿਮਾਰੀਆਂ ਵਰਗਾ ਖਤਰਾ ਵੀ ਪੈਦਾ ਹੋ ਜਾਂਦਾ ਹੈਂ। ਡਾ ਜੋਤੀ ਨੇ ਦਸਿਆ ਕਿ ਸਰਕਾਰ ਵਲੋਂ ਓਪੋਈਡ ਅਸਿਸਟੇਡ ਕਲੀਨਿਕ ਖੋਲੇ ਗਏ ਹਨ ਅਤੇ ਕੋਈ ਵੀ ਵਿਅਕਤੀ ਇਥੇ ਜਾ ਕੇ ਨਸ਼ਾ ਛੱਡਣ ਵਿੱਚ ਸਹਾਇਤਾ ਲੈ ਸਕਦਾ ਹੈਂ| ਇਸ ਮੌਕੇ ਤੇ ਆਯਰੁਵੈਦਿਕ ਮੈਡੀਕਲ ਅਫਸਰ ਡਾ ਤਨੂੰ ਬਾਬਰੇ, ਡਾ ਬਲਜਿੰਦਰ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਇਜ਼ਰ ਸਤਨਾਮ, ਲੈਬੋਟਰੀ ਟੇਕਨੀਸ਼ੀਅਨ ਰਮਨ ਕੁਮਾਰ, ਐਕਰੇ ਟੇਕਨੀਸ਼ੀਅਨ ਟੇਕ ਚੰਦ, ਏਨਮ ਸੁਨੀਤਾ ਮੌਜੂਦ ਸਨ|