Bhai Kulvir Singh Bara Pind

ਭਾਈ ਕੁਲਵੀਰ ਸਿੰਘ ਪਤਨੀ ਖੁਸ਼ਮੀਰ ਕੌਰ ਨਾਲ

ਪਿੰਡਾਂ ਦੀ ਮਹਾਨਤਾ ਉੱਥੋਂ ਦੇ ਵਸਨੀਕਾਂ ਕਰਕੇ ਹੁੰਦੀ ਹੈ, ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿੱਚ ਕੁਝ ਖਾਸ ਕੰਮ ਕਰਕੇ ਆਪਣੇ ਪਿੰਡ ਤੇ ਇਲਾਕੇ ਦਾ ਨਾਮ ਪ੍ਰਸਿੱਧ ਕੀਤਾ ਹੁੰਦਾ ਹੈ। ਅਜਿਹਾ ਹੀ ਇੱਕ ਵਸਨੀਕ ਭਾਈ ਕੁਲਵੀਰ ਸਿੰਘ ਬੜਾ ਪਿੰਡ ਹੈ। ਜਿਸ ਦੇ ਨਾਮ ਨੂੰ ਸ਼ਾਇਦ ਹੀ ਕੋਈ ਪੰਜਾਬੀ ਨਾ ਜਾਣਦਾ ਹੋਵੇ। ਇਸ ਦਾ ਪ੍ਰਮਾਣ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਜਦੋਂ ਅਸੀਂ ਬਾਹਰ ਕਿਤੇ, ਆਪਣੇ ਪਿੰਡ ਬਾਰੇ ਦੱਸਦੇ ਹਾਂ ਤਾਂ ਅੱਗਿਓ ਪੁੱਛਦਾ ਕਿ ਕੁਲਵੀਰ ਸਿੰਘ ਵਾਲਾ ਬੜਾ ਪਿੰਡ।

ਸ. ਅਜੀਤ ਸਿੰਘ ਸਹੋਤਾ

ਭਾਈ ਕੁਲਵੀਰ ਸਿੰਘ ਦਾ ਜਨਮ 1964 ਵਿੱਚ ਪਿਤਾ ਅਜੀਤ ਸਿੰਘ ਸਹੋਤਾ ਅਤੇ ਮਾਤਾ ਸ੍ਰੀਮਤੀ ਕਰਮ ਕੌਰ ਦੇ ਘਰ ਪੱਟੀ ਮਾਣੇ ਕੀ, ਬੜਾ ਪਿੰਡ ਵਿਖੇ ਹੋਇਆ।ਭਾਈ ਕੁਲਵੀਰ ਸਿੰਘ ਦੋ ਭਰਾਵਾਂ ਅਮਰੀਕ ਸਿੰਘ ਸਹੋਤਾ, ਜਸਵੀਰ ਸਿੰਘ ਸਹੋਤਾ ਅਤੇ ਭੈਣ ਬੀਬੀ ਬਲਵਿੰਦਰ ਕੌਰ ਤੋਂ ਛੋਟੇ ਅਤੇ ਭਰਾ ਬਲਵੰਤ ਸਿੰਘ ਤੋਂ ਵੱਡੇ ਹਨ।

ਪ੍ਰਾਇਮਰੀ ਤੱਕ ਪੜ੍ਹਾਈ ਪ੍ਰਾਇਮਰੀ ਸਕੂਲ ਬੜਾ ਪਿੰਡ ਤੋਂ ਪ੍ਰਾਪਤ ਕੀਤੀ, ਜਿੱਥੇ  ਉਨ੍ਹਾਂ ਦੀ ਵੱਡੇ ਭੈਣ ਜੀ ਅਧਿਆਪਕਾ ਵਜੋਂ ਸੇਵਾ ਕਰਦੇ ਸਨ। ਹਾਈ ਸਕੂਲ ਤੱਕ ਬੜਾ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪੜ੍ਹਾਈ ਕੀਤੀ।

ਜੰਡਿਆਲੇ ਕਾਲਜ ਵਿੱਚ ਪੜ੍ਹਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁੰਨ ਬਣ ਗਏ। ਖਾੜਕੂ ਸਫਾਂ ਵਿੱਚ ਚਲੇ ਗਏ ਅਤੇ ਰੂ-ਪੋਸ਼ ਹੋ ਗਏ। ਬਾਅਦ ਵਿੱਚ ਅਮਰੀਕਾ ਨਿੱਕਲ ਗਏ ਅਤੇ ਉੱਥੇ ਉਹ ਜੇਲ ਵਿੱਚ ਰਹੇ। ਮੈਨੂੰ ਚੇਤੇ ਹੈ ਕਿ ਜਦੋਂ ਵੀ ਕਿਸੇ ਗੁਰਪੁਰਬ ਤੇ ਨਗਰ ਕੀਰਤਨ ਨਿੱਕਲਣਾ ਤਾਂ ਭਾਈ ਕੁਲਵੀਰ ਸਿੰਘ ਦੇ ਮਾਤਾ ਜੀ ਨੇ ਤਬੇਲੇ ਵਾਲੇ ਪੜਾਅ ਤੇ ਆਪਣੇ ਪੁੱਤਰ ਕੁਲਵੀਰ ਸਿੰਘ ਦੀ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਵਾਉਣੀ।

ਅਮਰੀਕਾ ਤੋਂ ਹਵਾਲਗੀ ਸਮਝੋਤੇ ਰਾਹੀਂ ਭਾਰਤ ਲਿਆਂਦੇ ਗਏ। ਇੱਥੇ ਅਦਾਲਤਾਂ ਵਿੱਚ ਕੇਸ ਚੱਲੇ ਅਤੇ ਬਾਅਦ ਵਿੱਚ ਉਕਤ ਅਦਾਲਤੀ ਕੇਸਾਂ ਵਿੱਚੋਂ ਬਰੀ ਹੋ ਗਏ।

Bhai Kulvir Singh Bara Pind with his mother

ਭਾਈ ਸਾਹਿਬ ਆਪਣੇ ਘਰ ਰਹਿ ਕੇ ਖੇਤੀ-ਬਾੜੀ ਕਰਨ ਲੱਗ ਪਏ। ਭਾਈ ਕੁਲਵੀਰ ਸਿੰਘ ਦਾ ਵਿਆਹ ਬੀਬੀ ਖੁਸ਼ਮੀਰ ਕੌਰ ਦੇ ਨਾਲ ਜਨਵਰੀ 2010 ਨੂੰ ਹੋਇਆ। ਇਲਾਕੇ ਵਾਲਿਆਂ ਦੇ ਭਰਪੂਰ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਹਲਕਾ ਫਿਲੌਰ ਤੋਂ ਮੈਂਬਰ ਚੁਣੇ ਗਏ।

ਬੜਾ ਪਿੰਡ ਦੇ ਸਾਬਕਾ ਸਰਪੰਚ ਮਨੋਹਰ ਸਿੰਘ ਜੱਖੂ ਦੇ ਰਿਸ਼ਤੇਦਾਰਾਂ ਦੇ ਜਮੀਨ ਦੇ ਆਪਸੀ ਮਸਲੇ ਨੂੰ ਸੁਲਝਾਉਣ ਲਈ, ਪਿੰਡ ਦੇ ਹੋਰ ਪਤਵੰਤੇ ਸੱਜਣਾਂ ਦੇ ਨਾਲ ਭਾਈ ਕੁਲਵੀਰ ਸਿੰਘ ਵੀ ਚਲੇ ਗਏ। ਅੱਗੋਂ ਮੁਫ਼ਤ ਦਾ ਕਲੇਸ਼ ਗਲ਼ ਪੈ ਗਿਆ। ਗੁਰਬਾਣੀ ਦੇ ਮਹਾਂਵਾਕ “ਮਃ ੨ ॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥” {ਅੰਗ 653} ਅਨੁਸਾਰ ਅਜੇ ਭਾਈ ਸਾਹਿਬ ਜੇਲ ਵਿੱਚ ਹਨ। ਉਮੀਦ ਹੈ ਕਿ ਜਲਦੀ ਹੀ ਭਾਈ ਕੁਲਵੀਰ ਸਿੰਘ ਬੜਾ ਪਿੰਡ ਸਾਡੇ ਨਾਲ ਆਪਣੇ ਪਿੰਡ ਬੜਾ ਪਿੰਡ ਵਿੱਚ ਹੋਣਗੇ।

4 Comments on “Bhai Kulvir Singh Bara Pind”

 1. ਥੋੜ੍ਹੇ ਸ਼ਬਦਾਂ ਚ ਬਹੁਤ ਹੀ ਵਧੀਆ ਜੀਵਨ ਬਿਓਰਾ ਲਿਖਿਆ ਹੈ ।
  ਲਿਖਦੇ ਰਿਹਾ ਕਰੋ, ਵਧੀਆ ਲਿਖਦੇ ਹੋ ਭਾਜੀ।

  1. Bhai sahib da jiven bahut ucha te sucha ya ji
   Panth di tandehi nal sewa kiti

 2. Bhai saab ware je koee likhan lage tan bahut wada kitabcha likh ho sakda ji,
  He’s great great singh, Salute ya bhai sab di sewa nu.

Comments are closed.