Block level malaria camp at organised at CHC Bara village

ਮਲੇਰੀਆ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋ ਬਲਾਕ ਪੱਧਰੀ ਮਲੇਰੀਆ ਕੈਪ ਦਾ ਆਯੋਜਨ ਸਿਵਲ ਸਰਜਨ ਜਲੰਧਰ ਡਾ ਰਣਜੀਤ ਸਿੰਘ ਘੌਤੜਾ ਦੀ ਅਗਵਾਈ ਹੇਠ ਕੀਤਾ ਗਿਆ।

ਮਲੇਰੀਆ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੇ ਆਕੜੇ ਅਨੁਸਾਰ ਵਿਸ਼ਵ ਵਿੱਚ ਹਰ ਸਾਲ ਤਕਰੀਬਨ 4 ਲੱਖ ਦੇ ਕਰੀਬ ਮੌਤਾ ਮਲੇਰੀਆ ਕਾਰਨ ਹੁੰਦੀਆ ਹਨ। ਸਰਕਾਰ ਅਤੇ ਲੋਕਾਂ ਦੇ ਯਤਨਾ ਸਦਕਾ ਹੁਣ ਦੁਨੀਆਂ ਦੇ ਕੇਵਲ ਤਿੰਨ ਵਿਸਦੀ ਮਲੇਰੀਆ ਦੇ ਕੇਸ ਹੀ ਭਾਰਤ ਵਿੱਚ ਪਾਏ ਜਾਦੇ ਹਨ। ਸਿਹਤ ਵਿਭਾਗ ਦੇ ਮਲੇਰੀਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਜਾਰੀ ਹਨ ਜਿਸ ਵਿੱਚ ਸਮੂਹ ਸਮਾਜ ਦੇ ਸਹਿਯੋਗ ਦੀ ਜਰੂਰਤ ਹੈ।

ਹੈਲਥ ਸੁਪਰਵਾਈਜਰ ਗੁਰਨੇਕ ਲਾਲ ਨੇ ਦੱਸਿਆ ਕਿ ਮਲੇਰੀਆ ਐਨੋਫਿਲਿਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਮਲੇਰੀਆ ਮੱਛਰ ਦੇ ਕੱਟਣ ਤੋਂ ਬਾਅਦ ਵਿਅਕਤੀ ਨੂੰ ਠੰਡ ਅਤੇ ਕੰਬਣੀ ਲੱਗ ਕੇ ਬੁਖਾਰ ਚੜਦਾ ਹੈ। ਇਸ ਤੋਂ ਇਲਾਵਾ ਜੋੜਾਂ ਦਾ ਦਰਦ, ਉਲਟੀਆਂ, ਸਿਰਦਰਦ, ਪਿਸ਼ਾਬ ਵਿਚ ਖੂਨ ਆਉਣਾ ਵੀ ਇਸ ਬੀਮਾਰੀ ਦੇ ਲੱਛਣ ਹੇ ਸਕਦੇ ਹਨ।

ਮਲੇਰੀਆ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਘਰਾਂ ਦੇ ਆਸ ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਕੂਲਰਾਂ, ਛੱਤਾਂ ਤੇ ਰੱਖੇ ਬਰਤਨ, ਹੋਰ ਟੁੱਟੀਆਂ ਚੀਜ਼ਾਂ ਆਦਿ ਨੂੰ ਸਾਫ਼ ਰੱਖਿਆ ਜਾਵੇ। ਜੇਕਰ ਆਸ ਪਾਸ ਮੱਛਰ ਹਨ, ਤਾਂ ਮੱਛਰ ਭਜਾਉਣ ਵਾਲੇ ਯੰਤਰ, ਮੱਛਰਦਾਨੀਆਂ ਅਤੇ ਕਰੀਮਾ ਦੀ ਵਰਤੋਂ ਕੀਤੀ ਜਾਵੇ।

ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆ ਟੀਮਾ ਵੱਲੋਂ ਮਲੇਰੀਆ ਦੀ ਰੋਕਥਾਮ ਸਬੰਧੀ ਪਿੰਡਾ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਬਲੱਡ ਸਲਾਈਡਾ ਬਣਾ ਕੇ ਜਾਝ ਕਰਵਾਈ ਜਾ ਰਹੀ ਹੈ । ਇਸ ਮੌਕੇ ਤੇ ਮੈਡੀਕਲ ਅਫਸਰ ਡਾ ਪ੍ਰਬਜੋਤ, ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਈਜ਼ਰ ਸਤਨਾਮ, ਹੈਲਥ ਸੁਪਰਵਾਈਜ਼ਰ ਜਸਵਿੰਦਰ ਸਿੰਘ, ਹੈਲਥ ਵਰਕਰ ਜਸਵਿੰਦਰ, ਐਲ ਐਚ ਵੀ ਸੁਰਜੀਤ ਕੌਰ, ਏਨਮ ਸੁਨੀਤਾ ਮੌਕੇ ਤੇ ਮੌਜੂਦ ਸਨ।