ਸੀ.ਐਚ.ਸੀ. ਬੜਾ ਪਿੰਡ ਵਿਖੇ ਪਰਿਵਾਰ ਨਿਯੋਜਨ ਦਾ ਕੈਂਪ ਲਗਾਇਆ

ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਪਰਿਵਾਰ ਨਿਯੋਜਨ ਦਾ ਕੈਂਪ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਪਰਿਵਾਰ ਨਿਯੋਜਨ ਦੇ ਕੈਂਪ ਵਿੱਚ 3 ਨਲਬੰਦੀ ਅਤੇ 16 ਨਸਬੰਦੀ ਦੇ ਮੁਫਤ ਅਪਰੇਸ਼ਨ ਕੀਤੀ ਗਏ। ਐਸ.ਐਮ.ਓ. ਸੀ.ਐਚ.ਸੀ. ਬੜਾ ਪਿੰਡ ਡਾ. ਜੋਤੀ ਫੋਕੇਲਾ ਨੇ ਕਿਹਾ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਦਾ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਲਾਭਾਂ ਤੋਂ ਜਾਣੂ ਕਰਵਾਕੇ ਇਸ ਨੂੰ ਅਪਨਾਉਣ ਲਈ ਪ੍ਰੇਰਿਆ ਜਾਂਦਾ ਹੈ। ਉਨ੍ਹਾਂ ਕਿਹਾ ਜਿੱਥੇ ਛੋਟੇ ਪਰਿਵਾਰ ਵਿੱਚ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਮਾਂ ਦੀ ਬਿਹਤਰ ਸਿਹਤ ਵੀ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪਦਰਵਾੜੇ ਦੌਰਾਨ ਲੋਕਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਪਰਿਵਾਰ ਨਿਯੋਜਨ ਦੇ ਤਰੀਕੇ ਅਪਨਾਣ ਲਈ ਪ੍ਰੇਰਿਆ। ਇਸ ਦੇ ਨਾਲ ਹੀ ਰੁੜਕਾ ਖੁਰਦ ਵਿਖੇ ਕੋਵਿਡ ਦੇ ਟੈਸਟ ਲਈ 30 ਸੈਪਲ ਲਏ ਗਏ।