ਕੰਮਊਨਿਟੀ ਹੈਲਥ ਸੈਂਟਰ ਵਲੋਂ ਵਿਦਯਾਰਥੀ ਨੂੰ ਫ੍ਰੀ ਹਿਯਰਿੰਗ ਏਡ

ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਗੁਰੂ ਹਰਕ੍ਰਿਸ਼ਨ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਯਾਰਥੀ ਨੂੰ ਫ੍ਰੀ ਹਿਯਰਿੰਗ ਏਡ ਦਿੱਤੀ ਗਈ|

ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੇਡਿਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦਸਿਆ ਕੀ ਇਹ ਹਿਯਰਿੰਗ ਏਡ ਜਿਸਦੀ ਕੀਮਤ ਲੱਗਪਗ 30 ਹਜ਼ਾਰ ਦੇ ਕਰੀਬ ਹੈ, ਨੂੰ ਰਾਸ਼ਟਰੀਆ ਬਾਲ ਸਰੁੱਖਿਆ ਕਾਰੀਆਕਰਮ ਦੇ ਤਹਿਤ  ਦਿੱਤਾ ਗਿਆ| ਉਨਾ ਦਸਿਆ ਕੀ ਇਸ ਪ੍ਰੋਗਰਾਮ ਦੇ ਤਹਿਤ ਅਗਨਵਾੜੀ , ਸਰਕਾਰੀ ਸਕੂਲਾਂ ਤੇ ਏਡਡ ਸਕੂਲਾਂ ਦੇ ਬੱਚਿਆ ਦੀਆ 30 ਬਿਮਰਿਆ ਦਾ ਇਲਾਜ ਮੁੱਫਤ ਕੀਤਾ ਜਾਂਦਾ ਹੈ|

ਤੇਜਿੰਦਰ ਸਿੰਘ, ਪ੍ਰਿੰਸੀਪਲ, ਗੁਰੂ ਹਰਕ੍ਰਿਸ਼ਨ ਰਾਏ ਖਾਲਸਾ ਸੀਨਿਅਰ ਸੈਕੰਡਰੀ ਸਕੂਲ, ਨੇ ਵਿਦਯਾਰਥੀ ਦੀਪਕ ਹੀਰਾ ਨੂੰ ਮੁੱਫਤ ਹਿਯਰਿੰਗ ਏਡ ਦੇਣ ਲਈ ਰਾਸ਼ਟਰੀਆ ਬਾਲ ਸਰੁਖਿਆ ਕਾਰਈਕਰਮ ਦੀ ਟੀਮ ਦਾ ਧੰਨਵਾਦ ਕੀਤਾ|

ਇਸ ਮੌਕੇ ਤੇ ਡੈਂਟਲ ਮੇਡਿਕਲ ਅਫਸਰ ਡਾ ਅਵਿਨਾਸ਼ ਮੰਗੋਤਰਾ, ਆਯੁਰਵੈਦਿਕ ਮੇਡਿਕਲ ਅਫਸਰ ਡਾ ਤੰਨੁ ਬਾਬਰੇ, ਡਾ ਬਲਜਿੰਦਰ ਸਿੰਘ ਅਤੇ ਡਾ ਵਰੁਣ ਮੌਜੂਦ ਸਨ|