ਸੀ ਐਚ ਸੀ ਬੜਾ ਪਿੰਡ ਵੱਲੋਂ ਕੋਰੋਨਾ ਪ੍ਰਚਾਰ ਵੈਨ ਰਵਾਨਾ

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਅਤੇ ਸਚੇਤ ਰਹਿਣ ਲਈ ਇੱਕ ਅਤੀ ਆਧੁਨਿਕ ਜਾਗਰੂਕਤਾ ਵੈਨ ਅੱਜ ਸੀ ਐਚ ਸੀ ਬੜਾ ਪਿੰਡ ਤੋਂ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦੀ ਅਗਵਾਈ ਹੇਠ ਮੈਡੀਕਲ ਅਫਸਰ ਡਾ ਰਾਹੁਲ ਨੇ ਹਰੀ ਝੰਡੀ ਦਿਖਾ ਕੇ ਪਿੰਡਾ ਵਿੱਚ ਪ੍ਰਚਾਰ ਲਈ ਰਵਾਨਾ ਕੀਤੀ। ਇਸ ਮੌਕੇ ਤੇ ਮੈਡੀਕਲ ਅਫਸਰ ਡਾ. ਰਾਹੁਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਜਾਰੀ ਲੜਾਈ ਵਿੱਚ ਬਚਾਵ ਹੀ ਸਭ ਤੋਂ ਵੱਡਾ ਹਥਿਆਰ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਆਪਣੀ ਆਮ ਜ਼ਿੰਦਗੀ ਜਿਉਂਦੇ ਹੋਏ ਵੀ ਕੋਰੋਨਾ ਤੋਂ ਬਚਾਵ ਲਈ ਸਾਵਧਾਨੀਆਂ ਜਰੂਰ ਵਰਤਣ। ਉਨ੍ਹਾਂ ਕਿਹਾ ਕਿ ਭਾਵੇਂ ਵਿਗਿਆਨਕਾਂ ਦੀ ਮਿਹਨਤ ਸਦਕਾ ਕੋਰੋਨਾ ਵੈਕਸੀਨ ਛੇਤੀ ਸਾਡੇ ਤੱਕ ਪਹੁੰਚਣ ਦੀ ਆਸ ਬੱਝੀ ਹੈ, ਲੇਕਿਨ ਸਾਰੇ ਲੋਕਾਂ ਨੂੰ ਵੈਕਸੀਨ ਲਗਾਉਣ ਅਤੇ ਇਮਿਊਨਿਟੀ ਵਿਕਸਤ ਹੋਣ ਤੱਕ ਧਿਆਨ ਰੱਖਣਾ ਜਰੂਰੀ ਹੈ। ਇਸੇ ਲਈ ਸਰਕਾਰ ਵੱਲੋਂ ਜਾਗਰੂਕਤਾ ਵੈਨ ਚਲਾਈ ਜਾ ਰਹੀ ਹੈ, ਤਾਂ ਜੋ ਲੋਕ ਸਾਵਧਾਨੀ ਵਰਤਣੀ ਨਾ ਛੱਡਣ ਅਤੇ ਮਾਸਕ ਦੀ ਵਰਤੋਂ ‘ਤੇ ਸੈਨੇਟਾਇਜਰ ਦੀ ਵਰਤੋਂ ਜਾਰੀ ਰੱਖਣ। ਜੇਕਰ ਕਿਸੇ ਨੂੰ ਵੀ ਕੋਰੋਨਾ ਵਰਗੇ ਲੱਛਣ ਦਿਖਾਈ ਦੇਣ, ਤਾਂ ਫੌਰਨ ਆਪਨੀ ਜਾਂਚ ਕਰਵਾਉਣ।
ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਲਗਾਤਾਰ ਤਿੰਨ ਦਿਨ ਪਿੰਡਾ ਵਿੱਚ ਜਾ ਕੇ ਪ੍ਰਚਾਰ ਕਰੇਗੀ।