Global iodine deficiency disorder prevention day observed at CHC Bara Pind

ਸੀ ਐਚ ਸੀ ਬੜਾ ਪਿੰਡ ਵੱਲੋਂ ਵਿਸ਼ਵ ਆਓਡੀਨ ਦਿਵਸ ਮਨਾਇਆ

ਆਇਓਡੀਨ ਦੀ ਕਮੀ ਕਾਰਨ ਹੋਣ ਵਾਲੇ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਆਓਡੀਨ ਦਿਵਸ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਤੇ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਆਓਡੀਨ ਦੀ ਕਮੀ ਨਾਲ ਗੋਆਇਟਰ, ਹੈਪੋ ਥ੍ਰਾਈਰਡਇਜਮ ਵਰਗੀਆਂ ਬਮਿਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਰੋਜਾਨਾ ਇੱਕ ਵਿਅਕਤੀ ਨੂੰ 100 ਤੋਂ 150 ਮਲਿੀਗ੍ਰਾਮ ਤੱਕ ਆਓਡੀਨ ਦੀ ਜਰੂਰਤ ਹੁੰਦੀ ਹੈ। ਸਰਕਾਰ ਵਲੋਂ ਇਸ ਦੀ ਕਮੀ ਤੋਂ ਰੋਕਣ ਲਈ ਨਮਕ ਵਿੱਚ ਆਓਡੀਨ ਮਿਲਾ ਕੇ ਵੇਚਣਾ ਜਰੂਰੀ ਕੀਤਾ ਹੋਇਆ ਹੈ। ਬੀ ਸੀ ਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਕਿਹਾ ਕਿ ਆਇਓਡੀਨ ਕੁਦਰਤੀ ਖੁਰਾਕੀ ਤੱਤ ਹੈ ਜਿਸ ਦੀ ਸਾਡੇ ਸਰੀਰ ਨੂੰ ਰੋਜ਼ਾਨਾ ਜ਼ਰੂਰਤ ਹੁੰਦੀ ਹੈ।ਜੇਕਰ ਸਾਡੇ ਸਰੀਰ ਵਿੱਚ ਆਇਓਡੀਨ ਦੀ ਕਮੀ ਹੈ ਤਾਂ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ। ਲੂਣ ਖਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਲੂਣ ਆਇਓਡੀਨ ਯੁਕਤ ਹੋਵੇ।ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਆਿ ਕੁਦਰਤੀ ਤੌਰ ਤੇ ਆਓਡੀਨ ਸਮੁੰਦਰ ਵਿੱਚ ਪਾਈ ਜਾਣ ਵਾਲੀਆਂ ਮੱਛੀਆਂ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੀ ਗਰਭ ਦੌਰਾਨ ਕਮੀ ਕਾਰਨ ਬੱਚਾ ਮੰਦ ਬੁੱਧੀ ਜਾਂ ਅਪੰਗ ਪੈਦਾ ਹੋ ਸਕਦਾ ਹੈ। ਇਸ ਲਈ ਆਓਡੀਨ ਨੂੰ ਸਹੀ ਮਾਤਰਾ ਵਿੱਚ ਲੈਣਾ ਜਰੂਰੀ ਹੈ।ਇਸ ਮੌਕੇ ਤੇ ਹੈਲਥ ਸੁਪਰਵਾਈਜ਼ਰ ਸਤਨਾਮ, ਐਲ ਐਚ ਵੀ ਹਰਦੀਪ ਕੌਰ, ਏਨਮ ਸੁਨੀਤਾ ਮੌਕੇ ਤੇ ਮੌਜੂਦ ਸਨ।