International yoga day observed at CHC Bara Pind

ਸੀ. ਐਚ. ਸੀ ਬੜਾ ਪਿੰਡ ਵੱਲੋ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅੱਜ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਯੋਗ ਮਨ ਅਤੇ ਸ਼ਰੀਰ ਦੋਨਾਂ ਨੂੰ ਨਿਰੋਗ ਰੱਖਣ ਵਿੱਚ ਸਹਾਈ ਹੁੰਦਾ ਹੈ। ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਵਰੁਣ ਵੱਲੋ ਸਮੂੰਹ ਸਟਾਫ ਨੂੰ ਯੋਗ ਅਭਿਆਸ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਯੋਗ ਅਭਿਆਸ ਨੂੰ ਜੀਵਨ ਵਿੱਚ ਅਪਨਾਉਣ ਨਾਲ ਤਨਾਵ ਤੋ ਮੁਕਤੀ, ਤੰਦਰੁਸਤੀ, ਸ਼ਰੀਰ ਵਿੱਚ ਲੱਚਕਤਾ, ਮਾਨਸਿਕ ਸੰਤੁਲਨ ਆਦਿ ਕਈ ਪ੍ਰਕਾਰ ਦੇ ਲਾਭ ਮਿਲਦੇ ਹਨ। ਬੜਾ ਪਿੰਡ ਬਲਾਕ ਅਧੀਨ ਆਉਂਦੇ ਹੈਲਥ ਅਤੇ ਵੈਲਨੈਸ ਸੈਂਟਰਾ ਵੱਲੋਂ ਵੀ ਯੋਗ ਦਿਵਸ ਮਨਾਇਆ ਗਿਆ।
ਇਸ ਮੌਕੇ ਤੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ।