ਦੁਸਾਂਝ ਕਲਾ ਵਿਖੇ ਮਲੇਰਿਆ ਸੰਬੰਦੀ ਜਾਗਰੂਕਤਾ

ਮਲੇਰਿਆ ਸੰਬੰਦੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਦੁਸਾਂਝ ਕਲਾ ਵਿਖੇ ਮਲੇਰਿਆ ਜਾਗਰੂਕਤਾ ਦਿਵਸ ਮਨਾਇਆ ਗਿਆ| ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦਸਿਆ ਕਿ ਮਲੇਰਿਆ ਦੇ ਬਚਾਅ ਸਬੰਦੀ ਆਸ਼ਾ ਵਰਕਰਸ ਘਰ ਘਰ ਜਾ ਕੇ ਲੋਕਾਂ ਨੂੰ ਪਾਣੀ ਨਾ ਜਮਾਂ ਹੌਣ ਅਤੇ ਕੂਲਰਾਂ ਅਤੇ ਫਰੀਜਾਂ ਨੂੰ ਸਾਫ ਰੱਖਣ ਦੀ ਜਾਣਕਾਰੀ ਦੇਣ ਗੀਆ| ਹਰ ਸ਼ੁਕਰਵਾਰ ਨੂੰ ਡਰਾਈਡੇ ਫ੍ਰਾਇਡੇ ਮਾਨਿਆ ਜਾਂ ਰਿਹਾ ਹੈਂ ਇਸ ਦਿਨ ਸਫਾਈ ਰੱਖਣ ਤੇ ਵਿਸ਼ੇਸ਼ ਜੋਰ ਦਿਤਾ ਜਾਂਦਾ ਹੈਂ। ਮੈਡੀਕਲ ਅਫਸਰ ਡਾ ਮੋਹਿਤ ਚੰਦਰ ਨੇ ਹੈਲਥ ਸਟਾਫ ਵਲੋਂ ਕੀਤੇ ਜਾ ਰਹੇ ਕੋਵਿਡ 19 ਦੇ ਕਮਾ ਦੀ ਸ਼ਲਾਗਾਂ ਕੀਤੀ ਅਤੇ ਨਾਲ ਉਨਾ ਨੂੰ ਮਲੇਰਿਆ ਅਤੇ ਡੇਂਗੂ ਅਭਿਆਨ ਨੂੰ ਪਰਮੁਕਤਾ ਦੇਣ ਲਈ ਕਿਹਾ| ੳਨਾ ਕਿਹਾ ਕਿ ਬਰਸਾਤ ਦੇ ਮੌਸਮ ਤੌ ਪਹਿਲਾਂ ਲੋਕਾਂ ਤੱਕ ਜਾਣਕਾਰੀ ਪਹੁੰਚਣਾ ਜਰੂਰੀ ਹੈ। ਇਸ ਮੌਕ ਤੇ ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ, ਐਲਐਚਵੀ ਸਰਬਜੀਤ ਕੌਰ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਸਤਨਾਮ, , ਜਸਵਿੰਦਰ ਸਿੰਘ, ਏਨਮ ਅਤੇ ਆਸ਼ਾ ਵਰਕਰਸ ਮੌਜੂਦ ਸਨ|