ਧੁਲੇਤਾ ਚੌਂਕੀ ਇੰਚਾਰਜ ਏ. ਐਸ. ਆਈ. ਸੁਖਿਵੰਦਰ ਪਾਲ ਦੀ ਅਗਵਾਈ ਵਿੱਚ ਅੱਜ ਬੜਾ ਪਿੰਡ ਮੇਨ ਬੱਸ ਅੱਡਾ ਚੌਂਕ ਵਿੱਚ ਰੁਟੀਨ ਚੈਕਅੱਪ ਨਾਕਾ ਲਗਾਇਆ ਗਿਆ ਹੈ। ਜਿਸ ਵਿੱਚ ਗੁਜਰ ਰਹੇ ਵਾਹਨਾਂ ਦੇ ਕਾਗਜਾਤ ਚੈਕ ਕੀਤੇ ਗਏ। ਨਾਕੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਲਾਜਮੀ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਾਲਾਨ ਵੀ ਕੱਟੇ ਗਏ।