ਪ੍ਰੀ ਮਿਕਸ ਪਾ ਕੇ ਲਿੰਕ ਰੋਡ ਨੂੰ ਮੁਰੰਮਤ ਕੀਤਾ ਗਿਆ

ਅੱਜ ਬੜਾ ਪਿੰਡ ਤੋਂ ਪੱਦੀ ਜਗੀਰ ਲਿੰਕ ਰੋਡ ਤੇ ਪ੍ਰੀ ਮਿਕਸ ਲੁੱਕ-ਬਜਰੀ ਪਾਈ ਗਈ। ਇਹ ਰੋਡ ਪੰਜਾਬ ਵਰਕਸ ਡਿਪਾਰਟਮੈਂਟ ਵੱਲੋਂ ਬਣਾਇਆ ਗਿਆ ਹੈ। ਬੜਾ ਪਿੰਡ ਤੋਂ ਪੱਦੀ ਜਗੀਰ ਤੱਕ 4 ਕਲੋਮੀਟਰ ਲਿੰਕ ਸੜਕ ਤੇ ਪ੍ਰੀ ਮਿਕਸ ਪਾਈ ਗਈ। ਯਾਦ ਰਹੇ ਇਹ ਸੜਕ ਬਹੁਤ ਖ਼ਰਾਬ ਸੀ ਤੇ ਕਾਫੀ ਸਮੇਂ ਤੋਂ ਇਸ ਸੜਕ ਤੇ ਵੱਟੇ ਪਾ ਕੇ ਛੱਡ ਦਿੱਤੇ ਗਏ ਸਨ। ਮਸੰਦਪੁਰ, ਗੁਰਦੁਆਰਾ ਬਾਬਾ ਟਾਹਲੀ ਸਾਹਿਬ ਜਾਣ ਵਾਲਿਆਂ ਨੂੰ ਸੌਖ ਹੋ ਗਈ ਹੈ।