ਅਸੀਂ ਆਪਣੇ ਕੋਰੋਨਾ ਫਾਈਟਰਜ਼ ਨੂੰ ਸਲਾਮ ਕਰਦੇ ਹਾਂ।

ਅਸੀਂ ਆਪਣੇ ਕੋਰੋਨਾ ਫਾਇਟਰਜ਼ ਦੀ ਆਪਣੇ ਹਿਰਦੇ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਹਾਂ। ਜਿਨ੍ਹਾਂ ਨੇ ਬੜਾ ਪਿੰਡ ਵਿੱਚ ਇਸ ਔਖੀ ਘੜੀ ਸਮਾਜ ਦਾ ਕਿਸੇ ਨਾ ਕਿਸੇ ਢੰਗ ਨਾਲ ਸਾਥ ਦਿੱਤਾ। ਚਾਹੇ ਉਹ ਸਿਹਤ ਕਰਮੀ ਹੋਵਣ, ਮਾਸਕ ਬਣਾਉਣ ਵਾਲੀਆਂ ਭੈਣਾਂ, ਘਰਾਂ ਵਿੱਚ ਬੰਦ ਲੋਕਾਂ ਨੂੰ ਰਾਸ਼ਨ ਦੇ ਕੇ, ਦੁੱਧ ਵੰਡ ਕੇ ਜਾਂ ਮਾਲੀ ਮਦਦ ਕਰਨ ਵਾਲੇ ਹੋਵਣ ਮੇਰੇ ਵੱਡੇ ਤੇ ਛੋਟੇ ਵੀਰ। ਉਨ੍ਹਾਂ ਦੁਆਰਾ ਸਮਰਪਿਤ ਹੋ ਕੇ ਸੇਵਾ ਕਰਨ ਦੀ ਭਾਵਨਾ ਅੱਗੇ ਸਾਡਾ ਸਿਰ ਝੁਕਦਾ ਹੈ।

ਬੜਾ ਪਿੰਡ ਕੰਮਿਉਨਿਟੀ ਹੈਲਥ ਸੈਂਟਰ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾ ਦੀ ਮਿਹਨਤੀ ਟੀਮ ਨੋਡਲ ਅਫਸਰ ਡਾ. ਅਵਿਨਾਸ਼ ਮੰਗੋਤਰਾ, ਬਲਾਕ ਐਕਸਟੈਂਸ਼ਨ ਐਜੂਕੇਟਰ  ਪ੍ਰੀਤਇੰਦਰ ਸਿੰਘ, ਏ.ਐਨ.ਐਮ. ਮੈਡਮ ਸੁਨੀਤਾ, ਆਸ਼ਾ ਵਰਕਰਾਂ ਪ੍ਰਦੀਪ ਕੌਰ, ਆਸ਼ਾ ਰਾਣੀ, ਜਸਵਿੰਦਰ ਕੌਰ, ਨਿਰਮਲਾ ਦੇਵੀ, ਹਰਦੀਪ ਕੌਰ LHV, ਦਲਜੀਤ ਕੌਰ AFT  ਨੂੰ ਸਾਡਾ ਦਿਲੋਂ ਸਲਾਮ। ਸਾਡੇ ਪਿੰਡ ਦੀਆਂ ਆਸ਼ਾ ਵਰਕਰ ਬਹੁਤ ਮਿਹਨਤੀ ਹਨ ਜੋ ਫੀਲਡ ਵਿੱਚ ਵਿਚਰ ਕੇ ਕੋਰੋਨਾ ਮਹਾਂਮਾਰੀ ਬਾਰੇ ਜਾਣਕਾਰੀ ਦੇ ਰਹੀਆਂ ਹਨ, ਜਿਨ੍ਹਾਂ ਬਾਹਰੋਂ ਆਏ ਵਿਅਕਤੀਆਂ ਨੂੰ ਬੜੀ ਮੁਸ਼ਕਿਲ ਨਾਲ ਲੱਭਿਆ, ਜੋ ਆਪਣੀ ਜਾਣਕਾਰੀ ਸਿਹਤ ਵਿਭਾਗ ਤੋਂ ਛੁਪਾਉਣਾ ਚਹੁੰਦੇ ਸਨ ਅਤੇ ਕੋਰਨਟਾਈਨ ਕੀਤੇ ਵਿਅਕਤੀਆਂ ਦਾ ਹਾਲ ਚਾਲ ਪੁੱਛ ਰਹੀਆਂ ਹਨ। ਇਸੇ ਤਰ੍ਹਾਂ ਏ. ਐਨ. ਐਮ. ਮੈਡਮ ਸੁਨੀਤਾ ਪੂਰੀ ਦ੍ਰਿੜਤਾ ਨਾਲ ਆਪਣਾ ਫਰਜ਼ ਨਿਭਾ ਰਹੇ ਹਨ, ਹਾਲਾਂ ਕਿ ਉਨ੍ਹਾਂ ਦਾ ਆਪਣਾ ਇੱਕ ਛੋਟਾ ਬੇਟਾ ਹੈ ਜੋ  ਬਿਮਾਰ ਵੀ ਹੋ ਜਾਂਦਾ ਰਿਹਾ ਹੈ। ਭੈਣੋ, ਖੁਸ਼ ਰਹੋ, ਜੀਉਂਦੀਆਂ ਰਹੋ, ਤੰਦਰੁਸਤ ਰਹੋ।

ਸੁਖਚੈਨਆਨਾ ਸਾਹਿਬ ਕਬੱਡੀ ਅਕੈਡਮੀ ਫਗਵਾੜਾ ਵੱਲੋਂ ਬੜਾ ਪਿੰਡ ਵਿੱਚ ਰਾਸ਼ਨ ਦੀ ਵੰਡ। ਐਸ.ਐਚ.ਓ. ਕੇਵਲ ਸਿੰਘ ਅਤੇ ਧੁਲੇਤਾ ਚੌਂਕੀ ਇੰਚਾਰਜ ਸੁਖਵਿੰਦਰ ਪਾਲ ਆਪਣੇ ਸਾਥੀਆਂ ਨਾਲ ।

ਧੁਲੇਤਾ ਪੁਲਿਸ ਚੌਂਕੀ ਦੇ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਸੁਖਵਿੰਦਰ ਪਾਲ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਧੁਲੇਤਾ ਚੌਂਕੀ ਦੀ ਪੁਲਿਸ ਪਾਰਟੀ ਨੇ ਵੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਪਿੰਡ ਵਾਸੀਆਂ, ਕੋਰਨਟੀਨ ਕੀਤੇ ਐਨ. ਆਰ. ਆਈਜ਼ ਦਾ ਵੀ ਧਿਆਨ ਰੱਖਿਆ। ਲੋੜ ਪੈਣ ਤੇ ਰਾਸ਼ਨ ਵੀ ਮੁਹੱਈਆ ਕਰਵਾਇਆ। ਧੰਨਵਾਦੀ ਹਾਂ ।

ਗੁਰਦੁਆਰਾ ਬਾਬਾ ਟਾਹਲੀ ਸਾਹਿਬ ਜੀ ਬੜਾ ਪਿੰਡ, ਯੰਗ ਸਪੋਰਟਸ ਕਲੱਬ ਬੜਾ ਪਿੰਡ, ਸੁਖਚੈਨਆਨਾ ਸਾਹਿਬ ਕਬੱਡੀ ਅਕੈਡਮੀ ਫਗਵਾੜਾ, ਭੈਣਜੀ ਬਲਵੀਰ ਕੌਰ, ਹਰਭਜਨ ਸਿੰਘ ਸਹੋਤਾ ਭਜਾ ਲੰਬੜਦਾਰ ਯੂ.ਐਸ.ਏ., ਰਘੂਦਿਆਲ ਫਾਰਮ ਬੜਾ ਪਿੰਡ ਦੇ ਸ. ਇਕਬਾਲ ਸਿੰਘ ਸਹੋਤਾ ਅਤੇ ਗੁਰਪ੍ਰੀਤ ਸਿੰਘ ਸੋਹਤਾ, ਬੰਟੀ ਬਾਵਾ ਯੂ.ਐਸ.ਏ., ਕਰਨਲ ਡਾ. ਗੁਰਬਖ਼ਸ਼ ਸਿੰਘ ਸਹੋਤਾ ਦੇ ਪੋਤਰੇ ਗਗਨਦੀਪ ਸਿੰਘ ਸਹੋਤਾ ਜਿਨ੍ਹਾਂ ਨੇ ਮਾਇਆ ਖ਼ਰਚ ਕੇ ਲੋੜਮੰਦਾਂ ਨੂੰ ਰਾਸ਼ਨ, ਭੋਜਨ ਅਤੇ ਮਾਲੀ ਮਦਦ ਕੀਤੀ, ਦੇ ਅਸੀਂ ਅਹਿਸਾਨਮੰਦ ਹਾਂ।

ਸੰਦੀਪ ਸਿੰਘ ਸਰਪੰਚ, ਚੂਹੜ ਸਿੰਘ ਭਲਵਾਨ, ਦਵਿੰਦਰ ਸੂਦ ਸਾਬਕਾ ਪੰਚ, ਰਾਮ ਗੋਪਾਲ ਪ੍ਰਭਾਰਕ, ਅਰਵਿੰਦਰ ਸਿੰਘ ਬਿੱਟੂ ਜੇ.ਈ., ਚਰਨਜੀਤ ਕੁਮਾਰ ਮਿੰਟਾ, ਪੰਚ ਅਮਨਦੀਪ ਸਿੰਘ, ਪੰਚ ਰਜੀਵ ਕੁਮਾਰ, ਪੰਚ ਸੀਮਾ ਰਾਣੀ ਦੇ ਪਤੀ ਹਰਦੀਪ ਕੁਮਾਰ ਦੀਪਾ, ਪੰਚ ਸੁਨੀਤਾ ਕੌਰ, ਹਰਵਿੰਦਰ ਪਾਲ ਸਿੰਘ ਲੱਕੀ, ਸ਼ੌਂਕੀ ਸੁੰਮਨ, ਜਕਸ਼ਿੰਦਰ ਸਿੰਘ ਸਹੋਤਾ, ਜੁਗਿੰਦਰ ਸਿੰਘ ਨੰਬਰਦਾਰ, ਮੱਖਣ ਸਿੰਘ ਸਾਬਕਾ ਪੰਚ, ਸ਼ਿੰਗਾਰਾ ਸਿੰਘ, ਗੁਰਿੰਦਰ ਸਿੰਘ ਚਾਵਲਾ ਕੁਝ ਹੋਰ ਸਨਮਾਨਿਤ ਵਿਅਕਤੀ ਜਿਨਾਂ ਦੇ ਨਾਮ ਯਾਦ ਨਹੀਂ ਆ ਰਹੇ।

ਰਿੰਮੀ ਸਹੋਤਾ, ਗੁਰਪਿੰਦਰ ਸਹੋਤਾ, ਇੰਦਰਜੀਤ ਸਿੰਘ ਸਹੋਤਾ, ਗੁਲਜੀਤ ਸਿੰਘ ਸਹੋਤਾ, ਸੁਖਪ੍ਰੀਤ ਸਿੰਘ ਸਹੋਤਾ, ਹਿੰਮਤ ਸਿੰਘ ਸਹੋਤਾ, ਚੇਤਨ ਸੂਦ, ਹਰਵੀਰ ਸਿੰਘ ਸਹੋਤਾ, ਰਜੇਸ਼ ਸੁੰਮਨ, ਨਵੀ ਸੁੰਮਨ, ਹਿੰਮਾਂਸ਼ੂ ਵੋਹਰਾ, ਮਨਵਰ ਸਿੱਧੂ, ਗੋਪੀ, ਮੋਹਿਤ ਪੰਡਿਤ, ਕਰਨੀ, ਪਰਦੀਪ ਪੰਡਿਤ, ਜੋਵਨ ਸਹੋਤਾ, ਰਾਜੂ ਐਮ.ਐਲ.ਏ.,

YSC Workers at Govt. Senior Secondary School Boys campaigning against corona virus

ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਮਹਾਂ ਮਾਰੀ ਸੰਬੰਧੀ ਸਕੂਲਾਂ ਅਤੇ ਪਿੰਡ ਵਿੱਚ ਪ੍ਰਚਾਰ ਕੀਤਾ, ਪਿੰਡ ਵਿੱਚ ਕਈ ਬਾਰੀ ਸੈਨੀਟਾਇਜ਼ੇਸ਼ਨ ਮੁਹਿੰਮ ਚਲਾਈ ਅਤੇ ਪਿੰਡ ਵਿੱਚ ਦੁੱਧ ਵੰਡਣ ਦੀ ਸੇਵਾ ਕੀਤੀ।

ਸਾਬਕਾ ਸਰਪੰਚ ਸਰਵਣ ਸਿੰਘ ਸਹੋਤਾ, ਨਵਦੀਪ ਸਿੰਘ ਸਹੋਤਾ ਬਲਾਕ ਸੰਮਤੀ ਮੈਂਬਰ, ਸੁਖਦੇਵ ਰਾਮ ਪੰਚ, ਛਿੰਦਰਪਾਲ ਘਿਰਲਾ, ਹਰਫੂਲ ਸੂਦ ਪੰਚ, ਨਿਰਮਲ ਸਿੰਘ ਕਾਲੀਰਾਏ ਪੰਚ, ਹਰਵਿੰਦਰ ਸਿੰਘ ਬਿੱਟਾ, ਮਲਕੀਤ ਸਿੰਘ ਮੇਹਲੀ, ਅਮਨਦੀਪ ਸਿੰਘ ਕਨੇਡਾ, ਸੰਤੋਖ ਸਿੰਘ ਖ਼ਾਲਸਾ ਪੱਤੀ ਮਾਣੇ ਕੀ, ਪ੍ਰਿਤਪਾਲ ਸਿੰਘ ਪੱਤੀ ਪਤੂਹੀ, ਕੁਲਦੀਪ ਸਿੰਘ ਬਿਲਖੂ ਸਾਬਕਾ ਪੰਚ, ਕੁਲਵੰਤ ਸਿੰਘ ਪੱਤੀ ਮਾਣੇ ਕੀ, ਮੰਗਤ ਰਾਮ ਨੇ ਲੋੜਮੰਦਾਂ ਨੂੰ ਰਾਸ਼ਨ ਵੰਡਿਆ ਜਾਂ ਰਾਸ਼ਨ ਲਿਆਉਣ ਲਈ ਪੈਸਿਆਂ ਨਾਲ ਮਦਦ ਕੀਤੀ, ਦੇ ਧੰਨਵਾਦੀ ਹਾਂ।

ਪੱਤੀ ਕਮਾਲਪੁਰ ਵਿਖੇ ਰਾਸ਼ਨ ਮੁਫ਼ਤ ਵੰਡਿਆ ਗਿਆ ਅਤੇ ਹਰੇਕ ਸਬਜ਼ੀ 13 ਰੁਪਏ ਦੀ ਦਿੱਤੀ ਗਈ।

ਪੱਤੀ ਕਮਾਲਪੁਰ ਵਿਖੇ ਲੋੜਮੰਦਾਂ ਨੂੰ ਮੁਫ਼ਤ ਰਾਸ਼ਨ ਅਤੇ ਸਸਤੀ ਸਬਜ਼ੀ ਮੁਹੱਈਆ ਕਰਵਾਉਣ ਲਈ ਰਸ਼ਪਾਲ ਸਿੰਘ ਸਹੋਤਾ, ਕੁਲਵਿੰਦਰ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਸਹੋਤਾ, ਜਸਪ੍ਰੀਤ ਸਿੰਘ(ਜੱਸੀ) ਘੁੰਮਣ, ਜਸਵੀਰ ਸਿੰਘ ਸਹੋਤਾ , ਦਵਿੰਦਰ ਸਿੰਘ , ਲਖਵਿੰਦਰ ਕੁਮਾਰ , ਜਸਬੀਰ ਸਿੰਘ ਘੁੰਮਣ, ਸਤਿੰਦਰ ਸਿੰਘ ਸੰਧੂ, ਜਸਵੀਰ ਸਿੰਘ ਸਹੋਤਾ ਅਤੇ ਟੀਮ ਤੇ ਬਹੁਤ ਬਹੁਤ ਮਾਣ ਹੈ।

ਮੇਰੇ ਪਿੰਡ ਦੀਆਂ ਬੀਬੀਆਂ – ਭੈਣਾਂ ਅਮਰਜੀਤ ਕੌਰ, ਮਮਤਾ ਰਾਣੀ, ਸੁਖਵੀਰ ਕੌਰ, ਨਿਰਮਲਜੀਤ ਕੌਰ, ਸੋਨਮ ਰਾਣੀ, ਬਲਵਿੰਦਰ ਕੌਰ ਖਾਲਸਾ ਬੁਟੀਕ, ਪਰਮਿੰਦਰ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ ਰਾਜੀ ਸਹੋਤਾ ਅਤੇ ਅਸ਼ਵਨੀ ਕੁਮਾਰ ਦੇ ਪਰਿਵਾਰ ਦੀਆਂ ਬੀਬੀਆਂ ਮਾਸਕ ਬਣਾਉਣ ਦੀ ਸ਼ਲਾਘਾਯੋਗ ਸੇਵਾ ਕੀਤੀ। ਬਹੁਤ ਬਹੁਤ ਧੰਨਵਾਦੀ ਹਾਂ।

ਅਸੀਂ ਆਪ ਸਭ ਦੀ ਤਹਿ ਦਿਲੋਂ ਇੱਜ਼ਤ ਕਰਦੇ ਹਾਂ। ਸਤਿਕਾਰ ਨਾਲ ਸਾਡਾ ਸਿਰ ਆਪ ਜੀ ਅੱਗੇ ਝੁਕਦਾ ਹੈ। ਲੱਗੇ ਰਹੋ, ਤੰਦਰੁਸਤ ਰਹੋ, ਲੰਮੀਆਂ ਉਮਰਾਂ ਹੋਣ।