ਮਾਂ ਦੇ ਦੁੱਧ ਦੇ ਲਾਭ ਸੰਬੰਧੀ ਅਭਿਆਨ

ਮਾਂ ਦੇ ਦੁੱਧ ਦੀ ਮਹਤੱਤਾ ਉਪਰ ਵਿਸ਼ੇਸ਼ ਸਪਤਾਹ ਦੇ ਸੰਬੰਧ ਵਿੱਚ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਜਾਗਰੂਕਤਾ ਅਭਿਆਨ ਦਾ ਆਯੋਜਨ ਸਬ-ਸੈਂਟਰਾ, ਹੈਲਥ ਵੈਲਨਸ ਸੈਂਟਰਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੁਕੇਲਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ.ਜੋਤੀ ਫੁਕੇਲਾ ਨੇ ਮਾਂ ਦੇ ਦੁੱਧ ਦੇ ਲਾਭ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਦੇ ਵਿਕਾਸ ਵਿੱਚ ਖਾਸ ਯੋਗਦਾਨ ਪਾਉਂਦਾ ਹੈ ਅਤੇ ਬੀਮਾਰੀਆਂ ਤੋਂ ਲੱੜਣ ਲਈ ਜੀਵਨ ਭਰ ਪ੍ਰਤੀਰੋਗਤ ਸ਼ਮਤਾ ਪ੍ਰਧਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਵਲੋਂ ਮਾਂ ਦਾ ਦੁੱਧ ਹਰ ਤਰ੍ਹਾਂ ਦੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਡਾ. ਜੋਤੀ ਨੇ ਦੱਸਿਆ ਕਿ ਮਾਂ ਦੁਆਰਾ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਂ ਦਾ ਜਨੇਪੇ ਦੌਰਾਨ ਵੱਧਿਆ ਹੋਇਆ ਭਾਰ ਕੁਦਰਤੀ ਤਰੀਕੇ ਨਾਲ ਘੱਟਦਾ ਹੈ ਅਤੇ ਇਸ ਨਾਲ ਸਤਨ ਦੇ ਕੈਂਸਰ ਹੋਣ ਦੀ ਸੰਭਾਵਨਾ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਬੋਤਲ ਦਾ ਦੁੱਧ ਬੱਚੇ ਲਈ ਨੁਕਸਾਨਦਾਇਕ ਹੈ ਅਤੇ ਕਈ ਤਰ੍ਹਾਂ ਦੇ ਜੀਵਾਣੂ ਬੋਤਲ ਦੇ ਸਾਫ ਨਾ ਹੋਣ ਕਾਰਨ ਬੱਚੇ ਦੇ ਅੰਦਰ ਚੱਲੇ ਜਾਂਦੇ ਹਨ।
ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮਾਂ ਦੁੱਧ ਬੱਚੇ ਅਤੇ ਮਾਂ ਦੇ ਵਿਚਕਾਰ ਇੱਕ ਸਧੀਵੀ ਰਿਸ਼ਤਾ ਬਣਾਉਣ ਵਿੱਚ ਸਹਾਇਕ ਹੁੰਦਾ ਹੈ। ਇਸ ਮੌਕੇ ਤੇ ਐਲ ਐਚ ਵੀ ਹਰਦੀਪ ਕੌਰ, ਸੁਪਰਵਾਈਜ਼ਰ ਸਤਨਾਮ, ਏ.ਐਨ.ਐਮ. ਸੁਨੀਤਾ ਦੇਵੀ, ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।