ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ

28 ਜੁਲਾਈ ਅੱਜ ਕਮਊਨਿਟੀ ਹੈਲਥ ਸੈਟਰ ਬੜਾ ਪਿੰਡ ਵੱਲੋ ਐਸ.ਐਮ.ਓ ਡਾ ਜੋਤੀ ਫੋਕੇਲਾ ਦੀ ਅਗੁਵਾਈ ਹੇਠ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।ਡਾ ਜੋਤੀ ਫੋਕੇਲਾ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਅਤੇ ਹੈਪੇਟਾਈਟਸ ਏ, ਬੀ, ਸੀ, ਡੀ, ਈ ਪ੍ਰਕਾਰ ਦਾ ਹੁੰਦਾ ਹੈ। ਇਹਨਾ ਵਿੱਚੋ ਹੈਪੇਟਾਈਟਸ ਬੀ ਤੇ ਸੀ ਵਧੇਰੇ ਖਤਰਨਾਕ ਹੈ। ਇਹ ਦੂਸ਼ਿਤ ਸੂਈਆਂ ਦੀ ਵਰਤੋੋਂ ਨਾਲ ਸ਼ਰੀਰ ਤੇ ਟੈਂਟੂ ਬਨਵਾਓਣ,ਬਿਨਾਂ ਟੈਸਟ ਕਰਵਾਏ ਮਰੀਜ ਨੂੰ ਖੂਨ ਚਡ਼੍ਹਾਓਣ,ਸੂਈਆਂ, ਦੀ ਸਾਂਝੀ ਵਰਤੋਂ ਅਤੇ ਅਸੁਰੱਖਿਅਤ ਸੰਭੋਗ ਆਦਿ ਨਾਲ ਹੈਪੇਟਾਈਟਸ ਬੀ ਤੇ ਸੀ ਹੋ ਸਕਦਾ ਹੈ। ਸਮੇਂ ਸਿਰ ਜਾਂਚ ਅਤੇ ਸਮੇਂ ਸਿਰ ਇਲਾਜ ਨਾ ਕਰਵਾਏ ਜਾਣ ਦੀ ਸੂਰਤ ਵਿੱਚ ਜਿਗਰ ਦੀ ਸੋਜਿਸ ਤੋਂ ਇਲਾਵਾ ਜਿਗਰ ਦੇ ਕੈਂਸਰ ਦਾ ਵੀ ਖਤਰਾ ਹੋ ਸਕਦਾ ਹੈ। ਹੈਪੇਟਾਈਟਸ-ਸੀ/ਕਾਲਾ ਪੀਲੀਆ ਇਲਾਜਯੋਗ ਬਿਮਾਰੀ ਹੈ।ਇਹ ਬਿਮਾਰੀ 12 ਤੋਂ 24 ਹਫਤਿਆਂ ਵਿੱਚ ਠੀਕ ਹੋੋ ਸਕਦੀ ਹੈ।ਪੰਜਾਬ ਸਰਕਾਰ ਵੱਲੋਂ 22 ਜਿਲ੍ਹਾ ਹਸਪਤਾਲਾਂ ਅਤੇ ਤਿੰਨ ਮੈਡੀਕਲ ਕਾਲਜਾਂ ਵਿੱਚ ਪੰਜਾਬ ਦੇ ਵਸਨੀਕਾਂ ਲਈ ਮੁਫਤ ਟੈਸਟ ਅਤੇ ਇਲਾਜ ਦੀ ਸਹੂਲਤ ਹੈ।