ਸਰਕਾਰੀ ਕੰਨਿਆ ਸਕੂਲ ਬੜਾ ਪਿੰਡ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ

ਮਿਤੀ 05-06-2020 ਨੂੰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਬੜਾ ਪਿੰਡ, ਬਲਾਕ ਗੁਰਾਇਆ-2 ਜ਼ਿਲ੍ਹਾ ਜਲੰਧਰ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ । ਨਵੇਂ ਪੌਦੇ ਲਗਾਏ ਗਏ, ਪੌਦਿਆ ਦੀ ਸਾਂਭ ਸੰਭਾਲ਼ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ । ਇਸ ਮੌਕੇ ਗ੍ਰਾਮ ਪੰਚਾਇਤ ਬੜਾ ਪਿੰਡ ਵਲੋਂ ਸਰਪੰਚ ਸ੍ਰੀ ਸੰਦੀਪ ਸਿੰਘ ਜੀ ਨੇ ਸ਼ਿਰਕਤ ਕੀਤੀ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਰਾਣੀ ਜੀ ਨੇ ਵਾਤਾਵਰਨ ਦੀ ਅਹਿਮੀਅਤ ਨੂੰ ਉਜਾਗਰ ਕੀਤਾ । ਇਸ ਮੌਕੇ ‘ਤੇ ਸ੍ਰੀ ਵਿਸ਼ਵਿੰਦਰ ਦੱਤ, ਸ੍ਰੀਮਤੀ ਮੋਨਿਕਾ ਰਾਣੀ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਰਾਜੀਵ ਕੁਮਾਰ ਅਤੇ ਸ੍ਰੀ ਹਰਵਿੰਦਰ ਸਿੰਘ ਸਟਾਫ ਮੈਂਬਰ ਹਾਜ਼ਰ ਸਨ ।