3 ਮਈ ਤੱਕ ਕਰਫਿਊ ਵਿੱਚ ਢਿੱਲ ਨਹੀਂ

ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਪੰਜਾਬ ਸਰਕਾਰ ਨੇ 3 ਮਈ ਤੱਕ ਕਰਫਿਊ ਵਿਚ ਕੋਈ ਢਿੱਲ ਨਾ ਦੇਣ ਦਾ ਫੈਸਲਾ ਕੀਤਾ ਹੈ। ਸਿਰਫ ਢਿੱਲ ਜੋ ਮੌਜੂਦ ਹੈ ਕਣਕ ਦੀ ਖਰੀਦ ਲਈ ਹੈ, ਜਿਸ ਲਈ ਅਸੀਂ ਪਹਿਲਾਂ ਤੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਾਂਗੇ। ਡੀ. ਸੀ. ਸਾਹਿਬ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ।

ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਦਾ ਇਹ 19 ਅਪ੍ਰੈਲ 2020 ਦਾ ਸ਼ਾਮ 7-40 ਵਜੇ ਦਾ ਹੈ। ਕੇਂਦਰ ਸਰਕਾਰ ਵੱਲੋਂ  ਦਿੱਤੀਆਂ ਛੋਟਾਂ ਵਾਰੇ ਪੰਜਾਬ ਦੀ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਇਨਾਂ ਨਾਲ ਬਿਮਾਰੀ ਤਾਂ ਨਹੀਂ ਵਧੇਗੀ।

ਸ੍ਰੀ ਰਵੀ ਸ਼ੰਕਰ ਪ੍ਰਸਾਦ, ਕਾਨੂੰਨ ਅਤੇ ਨਿਆਂ, ਸੰਚਾਰ, ਇਲੈਕਟ੍ਰਾਨਿਕਸ ਅਤੇ ਭਾਰਤ ਦੇ ਸੂਚਨਾ ਤਕਨਾਲੋਜੀ ਮੰਤਰੀ ਦਾ 18 ਅਪ੍ਰੈਲ 2020 ਦਾ ਦੁਪਹਿਰ 1-04 ਵਜੇ ਦਾ ਟਵੀਟ।

ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਵੇਲਾ ਸੰਭਲਣ ਦਾ ਹੈ। ਜੇ ਆਪਾਂ ਸਹਿਜ ਵਿੱਚ ਵਿਚਰਨ ਲੱਗ ਗਏ ਤਾਂ ਨੁਕਸਾਨ ਹੋ ਸਕਦਾ ਹੈ। ਸਾਡਾ ਫਰਜ ਹੈ ਕਿ ਫੈਸਲੇ ਨੂੰ ਮਨ ਕਰਕੇ ਮੰਨੀਏ। ਸਾਡੇ ਲਈ ਤੰਦਰੁਸਤੀ ਪਹਿਲ ਹੋਣੀ ਚਾਹੀਦੀ ਹੈ।