ਪੱਤੀ ਕਮਾਲਪੁਰ (ਬੜਾ ਪਿੰਡ) ਲੋੜਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਗੁਰਦੁਆਰਾ ਸਿੰਘ ਸਭਾ, ਪੱਤੀ ਕਮਾਲਪੁਰ (ਬੜਾ ਪਿੰਡ) ਵੱਲੋਂ ਪ੍ਰਵਾਸੀ ਵੀਰਾਂਂ ਦੇ ਸਹਿਯੋਗ ਨਾਲ 29 ਮਾਰਚ 2020 ਨੂੰ ਪਿੰਡ ਦੇ ਲੋੜਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਪ੍ਰਵਾਸੀ ਭਾਰਤੀਆਂ ਵਿੱਚੋਂ ਰਸ਼ਪਾਲ ਸਿੰਘ ਪਾਲਾ ਸਹੋਤਾ UK, ਕੁਲਵਿੰਦਰ ਸਿੰਘ ਸਹੋਤਾ UK, ਗੁਰਪ੍ਰੀਤ ਸਿੰਘ ਲੱਕੀ ਸਹੋਤਾ ਕਨੇਡਾ, ਜਸਪ੍ਰੀਤ ਸਿੰਘ ਘੁੰਮਣ ਕਨੇਡਾ, ਸੋਨੀ U S A ਨੇ ਮੁੱਖ ਤੌਰ ਤੇ ਯੋਗਦਾਨ ਪਾਇਆ। ਜਸਵੀਰ ਸਿੰਘ ਸਹੋਤਾ, ਦਵਿੰਦਰ ਸਿੰਘ ਸਹੋਤਾ, ਲਖਵਿੰਦਰ ਕੁਮਾਰ (ਤੋਤਾ), ਗੁਰਮੁਖ ਲਾਲ ਅਤੇ ਸਮੂਹ ਨੋਜਵਾਨਾਂ ਨੇ ਸੇਵਾ ਵਿੱਚ ਹਿੱਸਾ ਲਿਆ।