Vegetable sale at Rs. 13 per kg

ਪੱਤੀ ਕਮਾਲਪੁਰ ਵਿੱਚ ਹਰੇਕ ਸਬਜ਼ੀ 13 ਰੁਪਏ ਕਿਲੋ

ਪੱਤੀ ਕਮਾਲਪੁਰ (ਬੜਾ ਪਿੰਡ) ਵਿਖੇ ਅੱਜ ਕਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ ਵਿੱਚ ਬੈਠੇ ਪਿੰਡ ਵਾਸੀਆਂ ਲਈ ਗੁਰਦੁਆਰਾ ਸਿੰਘ ਸਭਾ, ਪ੍ਰਵਾਸੀ ਵੀਰਾਂ ਅਤੇ ਸਥਾਨਕ ਨੌਜਵਾਨਾਂ ਵੱਲੋਂ ਸਸਤੇ ਭਾਅ ਵਿੱਚ ਸਬਜ਼ੀ ਦਾ ਸਟਾਲ ਲਗਾਇਆ ਗਿਆ। ਗੁਰਦੁਆਰਾ ਸਾਹਿਬ ਵਿੱਚ ਲਗਾਏ ਗਏ ਸਟਾਲ ਤੇ ਹਰੇਕ ਸਬਜ਼ੀ ਨੂੰ 13 ਰੁਪਏ ਕਿਲੋ ਵੇਚਿਆ ਗਿਆ। ਬਜ਼ਾਰ ਵਿੱਚ ਮਹਿੰਗੇ ਭਾਅ ਦੀ ਸਬਜ਼ੀ ਇਸ ਉਪਰਾਲੇ ਸਦਕਾ ਪਿੰਡ ਵਾਸੀਆਂ ਨੂੰ ਸਸਤੀ ਮਿਲ ਰਹੀ ਹੈ। ਮੁਫਤ ਦੇਣ ਨਾਲੋਂ ਸਸਤੀ ਦੇਣਾ ਬਹੁਤ ਹੀ ਚੰਗਾ ਹੈ।