ਜਲੰਧਰ ਜ਼ਿਲ੍ਹੇ ਵਿੱਚ ਲਾਕਡਾਉਨ ਦੀਆਂ ਸ਼ਰਤਾਂ

1. ਅੱਜ ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਦੇ ਪੱਤਰ ਨੰਬਰ 9021-9040/ ਐਮ.ਸੀ-4/ਐਮ.ਏ. ਮਿਤੀ 18-05-2020 ਅਨੁਸਾਰ ਜਲੰਧਰ ਜ਼ਿਲ੍ਹੇ ਅੰਦਰ ਮਿਤੀ 23-03-2020 ਦੇ ਪੱਤਰ ਨੰ. 3062-85/ਐਮ.ਸੀ.-4/ਐਮ.ਏ. ਰਾਹੀਂ ਲੱਗੇ ਕਰਫਿਊ ਦੇ ਹੁਕਮ ਖਤਮ ਕਰ ਦਿੱਤੇ ਗਏ ਹਨ ਅਤੇ ਕਰਫਿਊ ਦੀ ਲਗਾਤਾਰਤਾ ਵਿੱਚ ਕੀਤੇ ਗਏ ਸਾਰੇ ਹੁਕਮ ਰੱਦ।

2. ਪੱਤਰ ਵਿੱਚ ਲਿਖਿਆ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਲਾਕਡਾਉਨ ਲਾਗੂ ਰਹੇਗਾ। ਜੋ 31 ਮਈ ਤੱਕ ਜਾਰੀ ਰਹੇਗਾ।

3. ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤੱਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ।

4a. ਸਕੂਲ, ਕਾਲਿਜ਼, ਐਜੂਕੇਸ਼ਨਲ ਟ੍ਰੇਨਿੰਗ ਕੋਚਿੰਗ ਇੰਸਟੀਟਿਊਸ਼ਨਜ਼ ਵਗੈਰਾ ਬੰਦ ਰਹਿਣਗੀਆਂ। ਓਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਚਾਲੂ ਰਹੇਗੀ ਅਤੇ ਇਸ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ।

4b. ਹੋਟਲ, ਰੈਸਟੋਰੈਂਟ, ਅਤੇ ਹੋਰ ਮਹਿਮਾਨਨਿਮਾਜ਼ੀ ਵਾਲੀਆਂ ਸੇਵਾਵਾਂ ਬੰਦ ਰਹਿਣਗੀਆਂ। ਰੈਸਟੋਰੈਂਟ, ਭੋਜਨਆਲਯ, ਹਲਵਾਈ, ਆਈਸ ਕਰੀਮ ਦੀਆਂ ਦੁਕਾਨਾਂ, ਜੂਸ ਦੀਆਂ ਦੁਕਾਨਾਂ, ਬੇਕਰੀ ਸ਼ਾਪਾਂ ਜ਼ਿਲ੍ਹੇ ਅੰਦਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸਿਰਫ ਘਰ ਸਪਲਾਈ ਕਰਨ ਜਾਂ ਚੁੱਕ ਕੇ ਲੈ ਜਾਣ ਲਈ ਖੁੱਲ ਸਕਦੀਆਂ ਹਨ, ਉੱਥੇ ਬੈਠ ਕੇ ਖਾਣ-ਪੀਣ ਦੀ ਪਾਬੰਦੀ ਹੋਵੇਗੀ।

4c. ਸਾਰੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਜਿੰਮਨੇਜ਼ੀਅਮ, ਸਵੀਮਿੰਗ ਪੂਲ, ਘੰਮਣ ਫਿਰਨ ਵਾਲੇ ਪਾਰਕ, ਥੀਏਟਰ, ਬਾਰ ਅਤੇ ਐਡੀਟੋਰੀਅਮ, ਇਕੱਠ ਕਰਨ ਵਾਲੇ ਹਾਲ ਅਤੇ ਹੋਰ ਅਜਿਹੀਆਂ ਥਾਵਾਂ ਬੰਦ ਰਹਿਣਗੀਆਂ।

4d. ਸਾਰੀਆਂ ਸਮਾਜਿਕ, ਸਿਆਸੀ, ਖੇਡਾਂ ਨਾਲ ਸਬੰਧਿਤ, ਮਨਪਰਚਾਵੇ ਨਾਲ ਸਬੰਧਿਤ, ਵਿਦਿਅਕ, ਸਭਿਆਚਾਰਕ ਅਤੇ ਹੋਰ ਅਜਿਹੇ ਸਮਾਗਮ ਕਰਨ ਦੀ ਮਨਾਹੀ ਹੋਵੇਗੀ।

4e. ਸਾਰੇ ਧਾਰਮਿਕ ਅਸਥਾਨਾਂ, ਪੂਜਾ ਅਸਥਾਨਾਂ ਤੇ  ਜਨਤਾ ਲਈ ਅਤੇ ਧਾਰਮਿਕ ਇਕੱਠਾਂ ਲਈ ਸਖ਼ਤੀ ਨਾਲ ਮਨਾਹੀ ਹੋਵੇਗੀ।

6. ਖੇਡ ਕੰਪਲੈਕਸ ਅਤੇ ਸਟੇਡੀਅਮ ਦਰਸ਼ਕਾਂ ਤੋਂ ਬਿਨਾਂ ਖੁੱਲਣ ਦੀ ਇਜ਼ਾਜਤ ਹੋਵੇਗੀ, ਬਸ਼ਰਤੇ ਕਿ ਖੇਡ ਮਹਿਕਮੇ ਜਾਂ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।

7. ਸ਼ਹਿਰੀ ਖੇਤਰ ਜਿੱਥੇ ਭੀੜੇ ਇਲਾਕੇ ਜਾਂ ਰੇਹੜੀਆਂ ਹਨ, ਉੱਥੇ ਸਬੰਧਿਤ ਐਸ.ਡੀ.ਐਮ., ਡੀ.ਐਸ.ਪੀ, ਏ.ਐਸ.ਪੀ., ਏ.ਸੀ.ਪੀ. ਅਤੇ ਮਾਰਕੀਟ ਐਸੋਸੀਏਸ਼ਨ ਆਪਸੀ ਸਹਿਮਤੀ ਨਾਲ ਆੱਡ ਈਵਨ ਨੂੰ ਭੀੜ ਘਟਾਉਣ ਲਈ ਲਾਗੂ ਕਰ ਸਕਦੇ ਹਨ।

8. ਵਾਲ ਕੱਟਣ ਵਾਲੀਆਂ ਦੁਕਾਨਾਂ ਅਤੇ ਸੈਲੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।

9. ਜ਼ਿਲ੍ਹੇ ਅੰਦਰ ਉਸਾਰੀ ਅਤੇ ਖੇਤੀਬਾੜੀ ਸਬੰਧੀ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ।

10. 65 ਸਾਲ ਤੋ ਵਧੇਰੇ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਘਰ ਵਿੱਚ ਹੀ ਰਹਿਣ। ਜ਼ਰੂਰੀ ਚੀਜ਼ਾਂ ਲੈਣ ਜਾਂ ਸਿਹਤ ਸਬੰਧੀ ਕਾਰਨਾਂ ਕਰਕੇ ਹੀ ਘਰੋਂ ਬਾਹਰ ਜਾਣ।

11. ਸਰਕਾਰੀ ਅਤੇ ਅਰਧ ਸਰਕਾਰੀ ਦਫਤਰਾਂ ਦੇ ਆਨ ਡਿਊਟੀ ਕਰਮਚਾਰੀ, ਡਾਕਟਰ, ਮੈਡੀਕਲ ਸਟਾਫ, ਨਰਸਿੰਗ, ਪੈਰਾ ਮੈਡੀਕਲ ਸਟਾਫ, ਸੈਨੀਟੇਸ਼ਨ ਸਟਾਫ ਅਤੇ ਐਮਬੂਲੈਂਸਾਂ ਦੇ ਆਣ-ਜਾਣ ਤੇ ਕੋਈ ਮਨਾਹੀ ਨਹੀਂ ਹੋਵੇਗੀ।

12. ਭਾਰ ਢੋਣ ਵਾਲੇ ਵਾਹਨਾਂ, ਟਰੱਕਾਂ ਨੂੰ ਕੋਈ ਮਨਾਹੀ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।

13. ਸਿਵਲ ਸਰਜਨ ਜਲੰਧਰ ਦੁਆਰਾ ਜਿਸ ਵੀ ਇਲਾਕੇ ਨੂੰ ਕੰਟੇਨਮੈਂਟ ਜੋਨ ਘੋਸ਼ਿਤ ਕੀਤਾ ਜਾਂਦਾ ਹੈ, ਉਸ ਨੂੰ ਪੂਰੀ ਤਰ੍ਹਾਂ ਸੀਲ ਰੱਖਿਆ ਜਾਵੇਗਾ ਅਤੇ ਇਲਾਕੇ ਵਿੱਚ ਕੇਵਲ ਜ਼ਰੂਰੀ ਸੇਵਾਵਾਂ ਦੇਣ ਦੀ ਹੀ ਆਗਿਆ ਹੋਵੇਗੀ। ਉਸ ਇਲਾਕੇ ਵਿੱਚ ਲੋਕਾਂ ਦੇ ਆਉਣ ਦੀ ਜਾਂ ਬਾਹਰ ਜਾਣ ਦੀ ਮਨਾਹੀ ਹੋਵੇਗੀ।

14. ਲੜੀ ਨੰਬਰ 4 ਤੇ ਮਨਾਹੀਯੋਗ ਗਤੀਵਿਧੀਆਂ ਅਤੇ ਲੜੀ ਨੰ. 13 ਅਨੁਸਾਰ ਕੰਟੇਨਮੈਂਟ ਜੋਨ ਨੂੰ ਛੱਡ ਕੇ ਬਾਕੀ ਜਲੰਧਰ ਜ਼ਿਲ੍ਹੇ ਦੀ ਹਦੂਦ ਅੰਦਰ ਸਾਰੇ ਉਦਯੋਗ, ਸਾਰੇ ਵਪਾਰਕ ਅਦਾਰੇ ਅਤੇ ਦੁਕਾਨਾਂ, ਸਾਰੇ ਪ੍ਰਾਈਵੇਟ ਅਤੇ ਸਰਕਾਰੀ ਦਫਤਰ ਅਤੇ ਹੋਰ ਗਤੀਵਿਧੀਆਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਮ ਵਾਂਗ ਚੱਲਣ ਦੀ ਆਗਿਆ ਹੋਵੇਗੀ। ਬਸ਼ਰਤੇ ਕਿ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨੀ ਹੋਵੇਗੀ, ਆਪਸ ਵਿੱਚ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ, ਪਬਲਿਕ ਥਾਵਾਂ ਤੇ ਥੁੱਕਣ ਦੀ ਮਨਾਹੀ ਹੋਵੇਗੀ ਅਤੇ ਜ਼ਿਲ੍ਹੇ ਵਿੱਚ ਚੱਲਣ ਵਾਲੇ ਵਾਹਨ ਆਪਣੀ ਸਮਰੱਥਾ ਤੋਂ ਅੱਧੀਆਂ ਸਵਾਰੀਆਂ ਢੋਣਗੇ ਇਸ ਦੌਰਾਨ ਸ਼ੋਸ਼ਲ ਡਿਸਟੈਂਸਿਗ ਦਾ ਧਿਆਨ ਰੱਖਣਾ ਲਾਜ਼ਮੀ ਹੈ।

15. ਸਾਰੇ ਪ੍ਰਾਈਵੇਟ, ਸਰਕਾਰੀ ਅਤੇ ਅਰਧ ਸਰਕਾਰੀ ਦਫਤਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੇ ਦਫਤਰੀ ਸਮੇਂ ਅਨੁਸਾਰ ਖੁੱਲ੍ਹਣਗੇ। ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ ਸਰਕਾਰੀ ਹੁਕਮਾਂ ਅਨੁਸਾਰ ਕਰਮਚਾਰੀਆਂ ਦੀ ਗਿਣਤੀ ਹੋਵੇਗੀ।